ਘਨੌਲੀ, 18 ਮਈ (ਜਸਵੀਰ ਸਿੰਘ ਸੈਣੀ)- ਦਸਮੇਸ਼ ਯੂਥ ਕਲੱਬ ਨੂੰ ਹੋ ਤੇ ਬਾਬਾ ਟਹਿਲ ਦਾਸ ਕਲੱਬ ਰਤਨਪੁਰਾ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ ਦੌਰਾਨ ਜਿੱਥੇ 37 ਰੋਟਰੀ ਬਲੱਡ ਬੈਂਕ ਤੋਂ ਆਈ ਟੀਮ ਵੱਲੋਂ 52 ਯੂਨਿਟ ਇਕੱਤਰ ਕੀਤਾ ਗਿਆ | ਕੈਂਪ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਤੇ ਪ੍ਰਬੰਧਕਾਂ ਦਾ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਗਿਆਨੀ ਸੁਰਿੰਦਰ ਸਿੰਘ ਨੂੰ ਹੋ, ਜਰਨੈਲ ਸਿੰਘ, ਬਲਜੀਤ ਸਿੰਘ, ਰਣਧੀਰ ਸਿੰਘ, ਕਮਲਜੀਤ ਸਿੰਘ, ਯਾਦਵਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਗੁਰਨਾਮ ਸਿੰਘ ਨੰਬਰਦਾਰ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਬਲਪ੍ਰੀਤ ਸਿੰਘ, ਰਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਬਲਜਿੰਦਰ ਸਿੰਘ ਦਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |