30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੁੱਲ ਹਿੰਦ ਕਿਸਾਨ ਸਭਾ ਨੇ ਕੀਤੀ ਪਿੰਡਾਂ 'ਚ ਭਰਤੀ ਮੁਹਿੰਮ ਸ਼ੁਰੂ <br/>

ਅਜੀਤ ਡੈਸਕ 19-05-2026
ਢੇਰ, 18 ਮਈ (ਸ਼ਿਵ ਕੁਮਾਰ ਕਾਲੀਆ)- ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਰੋਪੜ ਨੇ ਜ਼ਿਲ੍ਹੇ ਵਿਚ ਭਰਤੀ ਮੁਹਿੰਮ ਲਗਾਤਾਰ ਜਾਰੀ ਕੀਤੀ ਹੋਈ ਹੈ | ਅੱਜ ਪਿੰਡ ਦਬਕੇਹੜਾ ਵਿਖੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਦੀ ਅਗਵਾਈ ਹੇਠ ਭਰਤੀ ਕੀਤੀ ਗਈ | ਕਾਮਰੇਡ ਸੁਰਜੀਤ ਸਿੰਘ ਢੇਰ ਨੇ ਦੱਸਿਆ ਕਿ ਜ਼ਿਲ੍ਹੇ ਭਰ 'ਚ ਵੱਖ-ਵੱਖ ਟੀਮਾਂ ਪਿੰਡਾਂ ਵਿਚ ਜਾ ਕੇ ਮੈਂਬਰਸ਼ਿਪ ਦੀ ਭਰਤੀ ਕਰ ਰਹੀਆਂ ਹਨ | ਉਹਨਾਂ ਨੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਸਭਾ ਦੇ ਵੱਡੀ ਗਿਣਤੀ 'ਚ ਮੈਂਬਰ ਬਣ ਕੇ ਆਪਣੇ ਆਪਣੇ ਪਿੰਡ ਯੂਨਿਟਾਂ ਦੀਆਂ ਸਥਾਪਨਾ ਕਰਨ ਤਾਂ ਜੋ ਜਦੋਂ ਵੀ ਕੇਂਦਰ ਦੀ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਹੋਰ ਕੋਈ ਵੀ ਅਦਾਰਾ ਕਿਸਾਨਾਂ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ | ਉਹਨਾਂ ਨੇ ਕਿਹਾ ਕਿ ਜਥੇਬੰਦੀ ਹੀ ਇੱਕ ਸੰਘਰਸ਼ ਦਾ ਰੂਪ ਹੈ ਤੇ ਇਸ ਦੀ ਮੈਂਬਰਸ਼ਿਪ ਵੱਧ ਤੋਂ ਵੱਧ ਲੈਣੀ ਅੱਜ ਹਰ ਇੱਕ ਕਿਸਾਨ ਦਾ ਮੁੱਖ ਫਰਜ਼ ਬਣਦਾ ਹੈ | ਇਸ ਮੌਕੇ ਸੁੱਚਾ ਸਿੰਘ, ਗੁਰਦਿਆਲ ਸਿੰਘ, ਜਸਕਰਨ ਸਿੰਘ ਬੈਂਸ, ਚੌਧਰੀ ਹੁਸਨ ਚੰਦ, ਸੁਰਿੰਦਰ ਸਿੰਘ ਸ਼ਿੰਦੀ ਅਤੇ ਬਰਜਿੰਦਰ ਸਿੰਘ ਡੋਡ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਦੇ ਦਸਵੀਂ ਅਤੇ ਬਾਰਵੀਂ 'ਚੋਂ ਅੱਵਲ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਦਸਮੇਸ਼ ਯੂਥ ਕਲੱਬ ਨੂੰ ਹੋ ਤੇ ਬਾਬਾ ਟਹਿਲ ਦਾਸ ਕਲੱਬ ਰਤਨਪੁਰਾ ਵਲੋਂ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।