04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਰਕਾਰੀ ਕੰਨਿਆ ਸਕੂਲ ਨੇੜੇ ਦਿਨ-ਦਿਹਾੜੇ ਝਪਟਮਾਰੀ <br/>

ਅਜੀਤ ਡੈਸਕ 20-05-2026
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਸ਼ਹਿਰ ਦੇ ਬੇਲਾ ਰੋਡ 'ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ ਅੱਜ ਸਵੇਰੇ ਇੱਕ ਝਪਟਮਾਰੀ ਦੀ ਵਾਰਦਾਤ ਸਾਹਮਣੇ ਆਈ | ਜਾਣਕਾਰੀ ਅਨੁਸਾਰ ਸਵੇਰੇ ਕਰੀਬ 8:15 ਵਜੇ ਐਕਟਿਵਾ 'ਤੇ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਮਹਿਲਾ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਇੱਕ ਅਣਪਛਾਤੇ ਬਾਈਕ ਸਵਾਰ ਨੌਜਵਾਨ ਨੇ ਝਪਟ ਲਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਪੀੜਤ ਮਹਿਲਾ ਨੇ ਦੱਸਿਆ ਕਿ ਉਹ ਬਾਬਾ ਕਰਤਾਰ ਸਿੰਘ ਕਲੋਨੀ, ਸ਼ਾਮਪੁਰਾ ਰੋਡ ਤੋਂ ਆਪਣੀ ਧੀ ਨੂੰ ਸਕੂਲ ਛੱਡਣ ਲਈ ਨਿਕਲੀ ਸੀ | ਜਦੋਂ ਉਹ ਸਰਕਾਰੀ ਕੰਨਿਆ ਸਕੂਲ ਕੋਲ ਪਹੁੰਚੀ ਤਾਂ ਪਿੱਛੋਂ ਆਏ ਬਾਈਕ ਸਵਾਰ ਨੇ ਅਚਾਨਕ ਉਸ ਦੇ ਕੰਨ 'ਤੇ ਝਪੱਟਾ ਮਾਰ ਕੇ ਵਾਲੀਆਂ ਖਿੱਚ ਲਈਆਂ | ਮਹਿਲਾ ਨੇ ਤੁਰੰਤ ਰੌਲਾ ਪਾਇਆ ਅਤੇ ਆਪਣੀ ਐਕਟਿਵਾ 'ਤੇ ਹੀ ਮੁਲਜ਼ਮ ਦਾ ਪਿੱਛਾ ਵੀ ਕੀਤਾ, ਪਰ ਉਹ ਹਸਪਤਾਲ ਰੋਡ ਵੱਲ ਭੱਜ ਕੇ ਅੱਖਾਂ ਤੋਂ ਓਝਲ ਹੋ ਗਿਆ | ਪੀੜਤਾ ਮੁਤਾਬਕ ਇਸ ਵਾਰਦਾਤ ਵਿਚ ਕਰੀਬ 10 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਉਨ•ਾਂ ਸ਼ਹਿਰ ਦੀ ਕਾਨੂੰਨ-ਵਿਵਸਥਾ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਹੁਣ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਵੀ ਅਸੁਰੱਖਿਅਤ ਮਹਿਸੂਸ ਹੋ ਰਿਹਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਉਨ•ਾਂ ਕਿਹਾ ਕਿ ਇਲਾਕੇ ਅਤੇ ਹਸਪਤਾਲ ਰੋਡ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਆਸਰਾ ਫਾਊਾਡੇਸ਼ਨ ਅਤੇ ਅਲਾਇੰਸ ਕਲੱਬ ਵਲੋਂ ਕਰਵਾਇਆ 'ਇੱਕ ਸ਼ਾਮ ਗ਼ਜ਼ਲ ਦੇ ਨਾਮ' ਸਨਮਾਨ ਸਮਾਗਮ <br/> ਅਗਲੀ ਖ਼ਬਰ ਭਲਿਆਣ ਪੰਚਾਇਤ ਵਲੋਂ ਪਾਰਕ ਵਿਚ ਬਜ਼ੁਰਗਾਂ ਲਈ ਸ਼ੈੱਡ ਅਤੇ ਬੱਚਿਆਂ ਲਈ ਝੂਲੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।