04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਸਰਾ ਫਾਊਾਡੇਸ਼ਨ ਅਤੇ ਅਲਾਇੰਸ ਕਲੱਬ ਵਲੋਂ ਕਰਵਾਇਆ 'ਇੱਕ ਸ਼ਾਮ ਗ਼ਜ਼ਲ ਦੇ ਨਾਮ' ਸਨਮਾਨ ਸਮਾਗਮ <br/>

ਅਜੀਤ ਡੈਸਕ 20-05-2026
ਗ਼ਜ਼ਲ ਗਾਇਕ ਡੋਗਰਾ ਦੀ ਸੁਰੀਲੀ ਆਵਾਜ਼ ਨੇ ਸਰੋਤਿਆਂ ਨੂੰ ਕੀਤਾ ਮੰਤਰ ਮੁਗਧ
ਸ਼੍ਰੀ ਅਨੰਦਪੁਰ ਸਾਹਿਬ, 19 ਮਈ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)-ਆਸਰਾ ਫਾਊਾਡੇਸ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਅਲਾਇੰਸ ਕਲੱਬ ਵਲੋਂ ਮਾਂ ਬੋਲੀ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਸੰਗੀਤਕ ਸਮਾਗਮ ''ਇੱਕ ਸ਼ਾਮ ਗ਼ਜ਼ਲ ਦੇ ਨਾਮ'' ਕਰਵਾਇਆ ਗਿਆ | ਸਥਾਨਕ ਵਿਰਾਸਤ-ਏ-ਖਾਲਸਾ ਆਡੀਟੋਰੀਅਮ ਵਿਖੇ ਕਰਵਾਏ ਗਏ ਇਸ ਸਮਾਗਮ ਵਿਚ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਡੋਗਰਾ ਨੇ ਗ਼ਜ਼ਲਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਜੁਝਾਰ ਸਿੰਘ ਟਾਈਗਰ ਵਿਸ਼ਵ ਥੱਪੜ ਚੈਂਪੀਅਨ, ਪ੍ਰਸਿੱਧ ਅਦਾਕਾਰ ਮਲਕੀਤ ਸਿੰਘ ਰੌਣੀ ਅਤੇ ਮਾਉੰਟ ਐਮਾ ਡਬਲੰਮ ਦੀ ਚੋਟੀ ਨੂੰ ਪਾਰ ਕਰਨ ਵਾਲੀ ਪੰਜਾਬਣ ਸੁੱਖੀ ਬੱਲ ਵਲੋਂ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ | ਉਨ•ਾਂ ਸੰਸਥਾ ਵਲੋਂ ਕੀਤੇ ਜਾਂਦੇ ਵਾਤਾਵਰਨ ਅਤੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਨੇਪਾਲ ਦੇ ਸਾਰਿਆਂ ਤੋਂ ਉੱਚੇ ਬਿੰਦੂ ਥਰੌਂਗਲਾ ਪਾਸ ਪਹੁੰਚਣ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਪਰਬਤ ਰੋਹੀ ਤੇਗਬੀਰ ਸਿੰਘ, ਡਾਕਟਰ ਗੁਰਸਾਗਰ ਸਿੰਘ ਮੁਖੀ ਲੀਵਰ ਟਰਾਂਸਪਲਾਂਟ ਸਰਜਨ ਡੀ.ਐਮ.ਸੀ ਲੁਧਿਆਣਾ ਨੂੰ ਵਿਸ਼ੇਸ਼ ਤੋਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਨੂੰ ਸਫਲ ਬਣਾਉਣ ਦੇ ਲਈ ਦਵਿੰਦਰਪਾਲ ਸਿੰਘ ਪ੍ਰਧਾਨ ਅਲਾਇੰਸ ਕਲੱਬ, ਜਸਦੀਪ ਸਿੰਘ ਧਾਰੀਵਾਲ ਪ੍ਰਧਾਨ ਆਸਰਾ ਫਾਊਾਡੇਸ਼ਨ, ਨਵੀਨ ਕੁਮਾਰ, ਪ੍ਰਸ਼ਾਂਤ ਵੋਹਰਾ ਕੈਨੇਡਾ, ਜਗਜੀਤ ਸਿੰਘ, ਮਾ. ਸੰਜੀਵ ਧਰਮਾਣੀ, ਅੰਕੁਸ਼ ਕੁਮਾਰ, ਸਤਿੰਦਰਪਾਲ ਸਿੰਘ, ਅਜੇ ਕੁਮਾਰ, ਦੁਰੋਹੀਨ ਘਈ, ਧੀਰਜ ਘਈ, ਕੁਲਦੀਪ ਸਿੰਘ ਬੜਵਾ, ਨਵਜੀਤ ਸਿੰਘ ਸੰਧੂ ਤੋਂ ਇਲਾਵਾ ਹਰਜੀਤ ਸਿੰਘ ਜੀਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਹਰਪ੍ਰੀਤ ਸਿੰਘ ਬੇਦੀ ਗਾਰਮੈਂਟਸ, ਐਂਡ.ਅਸ਼ੋਕ ਮਨੋਚਾ, ਸੁਦਰਸ਼ਨ ਚੌਧਰੀ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪ੍ਰਸਿੱਧ ਐਂਕਰ ਰਾਜ ਘਈ ਵਲੋਂ ਮੰਚ ਦਾ ਸੰਚਾਲਨ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਸੀ.ਪੀ. ਸਿੰਘ ਮੁੱਖ ਇੰਜੀਨੀਅਰ, ਭੁਪਿੰਦਰ ਸਿੰਘ ਚਾਨਾ ਐਕਸੀਅਨ, ਰਜੇਸ਼ ਵਾਸੂਦੇਵਾ ਮੁੱਖ ਇੰਜੀਨੀਅਰ, ਤਹਿਸੀਲਦਾਰ ਸੰਦੀਪ ਕੁਮਾਰ, ਤਹਿਸੀਲਦਾਰ ਬਲਵੰਤ ਸਿੰਘ, ਜਸਵਿੰਦਰ ਕੌਰ ਨਾਇਬ ਤਹਿਸੀਲਦਾਰ, ਦੀਪਕ ਸੋਨੀ ਮੀਡੀਆ ਕੁਆਰਡੀਨੇਟਰ ਡਾ. ਹਰਦਿਆਲ ਸਿੰਘ ਪੰਨੂ ਸਾਬਕਾ ਗਵਰਨਰ, ਚੰਨਣ ਸਿੰਘ ਸਾਬਕਾ ਪਿ੍ੰਸੀਪਲ ਖ਼ਾਲਸਾ ਕਾਲਜ, ਪਿ੍ਤਪਾਲ ਸਿੰਘ ਗੰਡਾ ਪ੍ਰਧਾਨ ਵਪਾਰ ਮੰਡਲ, ਡਾਇਰੈਕਟਰ ਰਜਿੰਦਰ ਕਿਸਾਨਾਂ ਡੂਮੇਵਾਲ, ਪਿ੍ੰਸੀਪਲ ਵਰਿੰਦਰ ਸ਼ਰਮਾ, ਸੰਜੀਵ ਵਾਸੂਦੇਵਾ, ਐਸ ਪੀ ਸਿੰਘ, ਮਹਿੰਦਰ ਮੋਹਨ ਸਿੰਘ, ਡਾਕਟਰ ਭਰਤ ਜਸਵਾਲ, ਡਾਕਟਰ ਸਾਰਿਕਾ ਜਸਵਾਲ, ਆਤਮਾ ਸਿੰਘ ਘਟੀਵਾਲ, ਸਰਬਜੀਤ ਸਿੰਘ ਰੈਣੂ, ਸੁਖਿੰਦਰ ਸਿੰਘ, ਰਣਜੀਤ ਸਿੰਘ ਸੈਣੀ, ਅੰਜੂ ਬਾਲਾ, ਡਾ. ਗੁਰਪ੍ਰੀਤ ਕੌਰ, ਐਂਡ. ਜਸਵੰਤ ਸਿੰਘ ਮੀਆਂਪੁਰੀ, ਜਸਵਿੰਦਰ ਸਿੰਘ ਰਤਨ, ਗੁਰਮੁਖ ਮਟੌਰ, ਸੀਰਤ ਧਾਰੀਵਾਲ ਅਤੇ ਟੀਮ, ਬਘੇਲ ਬਾਵਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਕਰਨੈਲ ਸਿੰਘ ਬਜਰੂੜ, ਅਮਨਜੀਤ ਸਿੰਘ, ਸੁਖਜੀਤ ਸਿੰਘ ਕੈਂਥ, ਸਤਨਾਮ ਕੌਰ, ਮਾ. ਸੁਖਜੀਤ ਸਿੰਘ, ਅੰਮਿ੍ਤ ਕੌਰ, ਅਮਰਦੀਪ ਸਿੰਘ ਸੰਧੂ, ਬੀਬੀ ਸੁਰਿੰਦਰਪਾਲ ਕੌਰ, ਧਨਵੰਤ ਕੌਰ, ਪਰਮਪ੍ਰੀਤ ਕੌਰ, ਕਮਲਪ੍ਰੀਤ ਮੱਟੂ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਮਿਲੇ ਪ੍ਰਸੰਸਾ ਐਵਾਰਡ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਨੇੜੇ ਦਿਨ-ਦਿਹਾੜੇ ਝਪਟਮਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।