ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ ਐਸ ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਡਾਇਰੈਕਟੋਰੇਟ ਸਿੱਖਿਆ, ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਮਹਿੰਦਰਾ ਗਰੁੱਪ ਅਤੇ ਨਾਂਦੀ ਫਾਊਾਡੇਸ਼ਨ ਵਲੋਂ ਇੱਕ ਹਫ਼ਤੇ ਦਾ ''ਮਹਿੰਦਰਾ ਪ੍ਰਾਈਡ ਕਲਾਸ-ਰੂਮ'' ਸਿਖਲਾਈ ਸਮਾਗਮ ਕਰਵਾਇਆ ਗਿਆ | ਜਿਸ ਦਾ ਮੁੱਖ ਉਦੇਸ਼ ਲੜਕੀਆਂ ਦੀ ਰੋਜ਼ਗਾਰ ਯੋਗਤਾ ਅਤੇ ਵਿਅਕਤੀਗਤ ਕੌਸ਼ਲਾਂ ਨੂੰ ਨਿਖਾਰਨਾ ਸੀ | ਸਿਖਲਾਈ ਦੌਰਾਨ ਵਿਦਿਆਰਥਣਾਂ ਨੂੰ ਸੰਚਾਰ ਹੁਨਰ, ਟੀਮ ਵਰਕ, ਲੀਡਰਸ਼ਿਪ, ਪੇਸ਼ੇਵਾਰ ਰਵੱਈਆ ਅਤੇ ਸਮੱਸਿਆ ਹੱਲ ਕਰਨ ਵਰਗੇ ਵਿਸ਼ਿਆਂ 'ਤੇ ਸੰਵਾਦ ਮਈ ਸੈਸ਼ਨਾਂ ਰਾਹੀਂ ਸਿਖਲਾਈ ਦਿੱਤੀ ਗਈ | ਸਮਾਗਮ ਵਿਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਬੀ.ਐਸ.ਸੀ. ਆਨਰਜ਼ ਖੇਤੀਬਾੜੀ ਸਮੈਸਟਰ ਅੱਠਵੇਂ ਦੀਆਂ ਵਿਦਿਆਰਥਣਾਂ ਪ੍ਰੀਤੀ ਔਲਖ ਅਤੇ ਹਰਮਨ ਕੌਰ ਨੂੰ ਸਿਖਲਾਈ ਦੌਰਾਨ ਵਧੀਆ ਪ੍ਰਦਰਸ਼ਨ, ਸਰਗਰਮ ਭਾਗੀਦਾਰੀ ਅਤੇ ਸ਼ਾਨਦਾਰ ਟੀਮ ਵਰਕ ਲਈ ''ਪ੍ਰਸ਼ੰਸਾ ਐਵਾਰਡ'' ਨਾਲ ਸਨਮਾਨਿਤ ਕੀਤਾ ਗਿਆ | ਉਨਾਂ ਦੀ ਮਿਹਨਤ, ਸ਼ਮੂਲੀਅਤ, ਸਕਾਰਾਤਮਿਕ ਸੋਚ ਅਤੇ ਉਤਸ਼ਾਹ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ | ਇਸ ਸਬੰਧੀ ਕਾਲਜ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਿਖਲਾਈ ਸਮਾਗਮ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੰਦੇ ਹਨ ਅਤੇ ਉਨਾਂ ਨੂੰ ਪੇਸ਼ੇਵਾਰ ਜੀਵਨ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨਾਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ | ਪਲੇਸਮੈਂਟ ਅਫ਼ਸਰ ਡਾ. ਮਨਜੀਤ ਸਿੰਘ ਨੇ ਵੀ ਵਿਦਿਆਰਥਣਾਂ ਦੀ ਸ਼ਲਾਘਾਯੋਗ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪਲੇਸਮੈਂਟ ਸੈੱਲ ਦੀ ਸਾਇੰਸ ਗਰੁੱਪ ਦੀ ਇੰਚਾਰਜ ਡਾ. ਮਨਦੀਪ ਕੌਰ ਅਤੇ ਕਲਾਸ ਇੰਚਾਰਜ ਪ੍ਰੋ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |