19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਾਲਾਨਾ ਭੰਡਾਰਾ ਤੇ ਮੇਲਾ 4 ਜੂਨ ਨੂੰ

ਅਜੀਤ ਡੈਸਕ 29-05-2026
ਬੇਲਾ, 28 ਮਈ (ਮਨਜੀਤ ਸਿੰਘ ਸੈਣੀ) - ਪੀਰ ਬਾਬਾ ਸ਼ਾਬਰਪੀਆ ਪ੍ਰਬੰਧਕ ਕਮੇਟੀ ਬੇਲਾ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਬਾਬਾ ਸ਼ਾਬਰਪੀਆ ਦੇ ਅਸਥਾਨਾਂ 'ਤੇ 28ਵਾਂ ਭੰਡਾਰਾ ਤੇ ਸਾਲਾਨਾ ਜੋੜ ਮੇਲਾ ਵੱਡੇ ਪੱਧਰ 'ਤੇ ਉਤਸ਼ਾਹ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਸੇਵਾਦਾਰ ਜੈ ਰਾਮ ਤੇ ਮਲਕੀਤ ਕੌਰ ਨੇ ਦੱਸਿਆ ਕਿ ਬੇਲਾ ਵਿਖੇ ਪੀਰਾਂ ਦੇ ਅਸਥਾਨਾਂ 'ਤੇ ਤਿੰਨ ਜੂਨ ਸ਼ਾਮ ਸੱਤ ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਚਾਰ ਜੂਨ ਸਵੇਰੇ ਦਸ ਵਜੇ ਝੰਡਾ ਚੜ੍ਹਾਉਣ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਕਰਮਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਤੋਂ ਦੇਰ ਸ਼ਾਮ ਤੱਕ ਮਹਿਫ਼ਿਲ-ਏ-ਕੱਵਾਲ ਪ੍ਰੋਗਰਾਮ ਤਹਿਤ ਬਾਬਾ ਸ਼ਾਬਰਪੀਆ ਕਵਾਲ ਪਾਰਟੀ ਬੇਲਾ ਤੋਂ ਇਲਾਵਾ ਹੋਰ ਵੀ ਕਵਾਲ ਪਾਰਟੀਆਂ ਪੀਰਾਂ ਦਾ ਗੁਣਗਾਨ ਕਰਨਗੀਆਂ ਤੇ ਬਿਨਾਂ ਬੁਲਾਏ ਕਵਾਲ ਪਾਰਟੀਆਂ ਨੂੰ ਇੱਕ ਮਿੰਟ ਦਾ ਸਮਾਂ ਵੀ ਨਹੀਂ ਦਿੱਤਾ ਜਾਵੇਗਾ |
ਇਸ ਮੌਕੇ ਕਰਮਜੀਤ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਅਮਨ, ਬੀਰਬਲ, ਬਾਵਾ ਸਿੰਘ, ਬਲਜੀਤ ਸਿੰਘ ਘੋਲੀ, ਰਜਿੰਦਰ ਸਿੰਘ, ਹਰਭਜਨ ਸਿੰਘ, ਮਨੀਸ਼, ਸੁਖਬੀਰ ਸਿੰਘ, ਰਾਜਵੀਰ ਸਿੰਘ, ਰੋਹਿਤ, ਅਮਰ ਸਿੰਘ, ਬਬਲੀ, ਗੋਪੀ, ਗੁਰਜੀਤ ਸਿੰਘ, ਪਿੰਦਰਾ ਬੇਲਾ, ਭੁਪਿੰਦਰ ਸਿੰਘ, ਪਿ੍ਤਪਾਲ ਸਿੰਘ, ਦੀਪ ਸਿੰਘ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਹਾਫ਼ਿਜ਼ਾਬਾਦ ਦੇ ਚਾਰ ਵਿਦਿਆਰਥੀਆਂ ਨੇ ਲਗਾਇਆ ਸਕਾਊਟ ਕੈਂਪ ਅਗਲੀ ਖ਼ਬਰ ਵੱਡੀ ਗਿਣਤੀ ਸ਼ਖ਼ਸੀਅਤਾਂ ਵਲੋਂ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।