19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਹਾਫ਼ਿਜ਼ਾਬਾਦ ਦੇ ਚਾਰ ਵਿਦਿਆਰਥੀਆਂ ਨੇ ਲਗਾਇਆ ਸਕਾਊਟ ਕੈਂਪ

ਅਜੀਤ ਡੈਸਕ 29-05-2026
ਬੇਲਾ, 28 ਮਈ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ ਦੇ ਚਾਰ ਵਿਦਿਆਰਥੀਆਂ ਨੇ ਇੰਚਾਰਜ ਸੁਖਦੇਵ ਸਿੰਘ ਦੀ ਅਗਵਾਈ ਵਿਚ ਸਕਾਊਟ ਕੈਂਪ ਲਗਵਾਇਆ ਗਿਆ | ਅੰਗਰੇਜ਼ੀ ਲੈਕਚਰਾਰ ਅਤੇ ਸਰਬਜੀਤ ਸਿੰਘ ਦੁੱਮਣਾ ਨੇ ਦੱਸਿਆ ਕਿ ਇਸ ਕੈਂਪ ਵਿਚ ਡਿਸਟਿ੍ਕਟ ਆਰਗੇਨਾਈਜ਼ਿੰਗ ਕਮਿਸ਼ਨਰ ਸੁਰਿੰਦਰ ਸਿੰਘ, ਸਕਾਊਟ ਮਾਸਟਰ ਰਾਬਿੰਦਰ ਸਿੰਘ ਰੱਬੀ, ਗਾਈਡ ਕੈਪਟਨ ਹਰਜੀਤ ਕੌਰ, ਗਾਈਡ ਕੈਪਟਨ ਰਣਧੀਰ ਕੌਰ ਨੇ ਵਿਦਿਆਰਥੀਆਂ ਨੂੰ ਸਕਾਊਟ ਗਾਈਡ ਦੇ ਅਨੇਕ ਗੁਰ ਸਿਖਾਏ | ਵਿਦਿਆਰਥੀ ਜੋਬਨ ਪ੍ਰੀਤ ਸਿੰਘ, ਗੁਰਵੀਰ ਸਿੰਘ, ਲਵਪ੍ਰੀਤ ਸਿੰਘ ਤੇ ਗੁਰਕੀਰਤ ਸਿੰਘ ਕੈਂਪ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਹੁਣ ਇਹ ਵਿਦਿਆਰਥੀ ਤਾਰਾ ਦੇਵੀ ਸ਼ਿਮਲਾ ਵਿਚ ਲੱਗ ਰਹੇ ਕੈਂਪ 'ਚ ਸ਼ਾਮਿਲ ਹੋ ਸਕਦੇ ਹਨ | ਸਕੂਲ ਵਿਚ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੁਖਦੇਵ ਸਿੰਘ, ਗੁਰਿੰਦਰ ਸਿੰਘ, ਸਰਬਜੀਤ ਸਿੰਘ, ਮੈਡਮ ਅਨੁਪਮ ਵਰਮਾ, ਮੈਡਮ ਨਿਸ਼ੂ ਗਰਗ, ਮੈਡਮ ਰਮਨਦੀਪ ਕੌਰ, ਮੈਡਮ ਅਮਰਦੀਪ ਕੌਰ ਅਤੇ ਮੈਡਮ ਬਬੀਤਾ ਰੋਕਨੇ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਇਕੱਤਰਤਾ ਅਗਲੀ ਖ਼ਬਰ ਸਾਲਾਨਾ ਭੰਡਾਰਾ ਤੇ ਮੇਲਾ 4 ਜੂਨ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।