18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤ੍ਰਵੈਣੀ ਆਸ਼ਰਮ ਭਲਾਣ ਵਿਖੇ ਕਰਵਾਇਆ ਧਾਰਮਿਕ ਸਮਾਗਮ

ਅਜੀਤ ਡੈਸਕ 29-05-2026
ਸੁਖਸਾਲ, 28 ਮਈ (ਧਰਮ ਪਾਲ)- ਤ੍ਰਵੈਣੀ ਆਸ਼ਰਮ ਭਲਾਣ ਵਿਖੇ 22 ਮਈ ਤੋਂ 26 ਮਈ ਤੱਕ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਅੱਜ ਅੰਤਿਮ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ 22 ਮਈ ਤੋਂ ਲਗਾਤਾਰ ਅਚਾਰੀਆ ਸ਼ੁਭਮ ਸੰਖਿਆਲ ਵਲੋਂ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਸੰਗਤਾਂ ਨੂੰ ਸ੍ਰੀਮਦ ਭਾਗਵਤ ਦੇ ਵੱਖ-ਵੱਖ ਅਧਿਆਇਆਂ ਤੋਂ ਪ੍ਰਸੰਗ ਸੁਣਾ ਕੇ ਧਾਰਮਿਕ ਗਿਆਨ ਦਿੱਤਾ ਗਿਆ | ਇਸ ਮੌਕੇ ਕਥਾ ਦੌਰਾਨ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਮੰਦਰ ਸੰਚਾਲਕ ਸ੍ਰੀ ਸ੍ਰੀ 1008 ਸਵਾਮੀ ਸੁਮਾਰਦਾਸ, ਸੰਤ ਸੁਦਾਮਾ ਦਾਸ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਮੋਹਤਵਾਰ ਪਤਵੰਤਿਆਂ ਤੇ ਰਾਜਨੀਤਿਕ ਆਗੂਆਂ ਨੇ ਵੀ ਸ਼ਿਰਕਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ |
ਪਿਛਲੀ ਖ਼ਬਰ ਕਿਡਜ਼ੀ ਸਕੂਲ ਬੇਲਾ 'ਚ ਸਮਰ ਪੂਲ ਪਾਰਟੀ ਕਰਵਾਈ ਅਗਲੀ ਖ਼ਬਰ ਜਾਗਰੂਕਤਾ ਸਾਈਕਲ ਰੈਲੀ 31 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।