18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਿਡਜ਼ੀ ਸਕੂਲ ਬੇਲਾ 'ਚ ਸਮਰ ਪੂਲ ਪਾਰਟੀ ਕਰਵਾਈ

ਅਜੀਤ ਡੈਸਕ 29-05-2026
ਬੇਲਾ, 28 ਮਈ (ਮਨਜੀਤ ਸਿੰਘ ਸੈਣੀ)- ਕਿਡਜ਼ੀ ਸਕੂਲ ਬੇਲਾ ਵਿਚ ਬੱਚਿਆਂ ਲਈ ਸਮਰ ਪੂਲ ਪਾਰਟੀ ਕਰਵਾਈ ਗਈ | ਬੀਟ ਦਾ ਥੀਮ ਅਧੀਨ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿਚ ਨੰਨ੍ਹੇ-ਮੁੰਨੇ ਬੱਚਿਆਂ ਨੇ ਪਾਣੀ ਵਿਚ ਖ਼ੂਬ ਮਸਤੀ ਕੀਤੀ ਤੇ ਗਰਮੀ ਨੂੰ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਾਤ ਦਿੱਤੀ | ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੂਲ ਗਤੀਵਿਧੀਆਂ 'ਚ ਭਾਗ ਲੈ ਕੇ ਭਰਪੂਰ ਅਨੰਦ ਮਾਣਿਆ ਤੇ ਗਰਮੀ ਦੇ ਮੌਸਮ 'ਚ ਤਾਜ਼ਗੀ ਤੇ ਮਨੋਰੰਜਨ ਦਾ ਅਨੁਭਵ ਕੀਤਾ | ਬੱਚਿਆਂ ਦੀਆਂ ਖਿੜਖਿੜਾਹਟਾਂ ਤੇ ਉਤਸ਼ਾਹ ਨੇ ਪੂਰੇ ਸਕੂਲ ਅਹਾਤੇ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ | ਪਿ੍ੰਸੀਪਲ ਸ੍ਰੀਮਤੀ ਨੀਤੂ ਸ਼ਰਮਾ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਤਾਜ਼ਗੀ ਤੇ ਖ਼ੁਸ਼ੀ ਦਾ ਅਨੁਭਵ ਕਰਵਾਉਣਾ ਸੀ | ਡਾਇਰੈਕਟਰ ਸ਼ੈਲੇਸ਼ ਸ਼ਰਮਾ ਨੇ ਬੱਚਿਆਂ ਦੀ ਖ਼ੁਸ਼ੀ ਦੇਖ ਕੇ ਖ਼ੁਸ਼ੀ ਜਤਾਈ | ਇਸ ਮੌਕੇ ਸਕੂਲ ਦੀਆਂ ਅਧਿਆਪਕਾਵਾਂ ਕਾਜਲ ਸ਼ਰਮਾ, ਕੋਮਲ, ਮਨਿੰਦਰ, ਨਿਸ਼ੂ ਆਦਿ ਨੇ ਵੀ ਬੱਚਿਆਂ ਨਾਲ ਮਿਲ ਕੇ ਗਤੀਵਿਧੀਆਂ 'ਚ ਭਾਗ ਲਿਆ |
ਪਿਛਲੀ ਖ਼ਬਰ ਗੁੱਗਾ ਮੈੜੀ ਘਨੌਲੀ ਦੇ ਹੋਣ ਵਾਲੇ ਧਾਰਮਿਕ ਸਮਾਗਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਤ੍ਰਵੈਣੀ ਆਸ਼ਰਮ ਭਲਾਣ ਵਿਖੇ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।