18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਛੋਟੀ ਝੱਖੀਆਂ ਦੇ ਲੋਕ

ਲੋਟਨ ਖੱਡ 'ਚ ਟੁੱਟੇ ਪਾਣੀ ਦੀ ਸਪਲਾਈ ਵਾਲੇ ਪਾਈਪ ਨੂੰ ਦਿਖਾਉਂਦੇ ਡਾ.ਸ਼ਮਸ਼ੇਰ ਸਿੰਘ ਸ਼ੇਰਾ | ਤਸਵੀਰ : ਸੁਖਚੈਨ ਸਿੰਘ ਰਾਣਾ <br/> 31-05-2026
ਬੰੁਗਾ ਸਾਹਿਬ, 30 ਮਈ (ਸੁਖਚੈਨ ਸਿੰਘ ਰਾਣਾ)- ਨਜ਼ਦੀਕੀ ਪਿੰਡ ਛੋਟੀ ਝੱਖੀਆਂ ਪਿਛਲੇ ਡੇਢ ਸਾਲ ਤੋਂ ਲਗਾਤਾਰ ਵਾਟਰ ਸਪਲਾਈ ਦਫ਼ਤਰ ਦੇ ਗੇੜੇ ਮਾਰ ਰਿਹਾ ਹੈ ਕਿ ਪਿੰਡ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨਿਰੰਤਰ ਨਹੀਂ ਹੋ ਰਹੀ ਜਿਸ ਦੇ ਮਤੇ ਲਿਖਤੀ ਦਰਖ਼ਾਸਤਾਂ ਐਕਸੀਅਨ ਵਾਟਰ ਸਪਲਾਈ ਐਸ. ਡੀ. ਓ. ਵਾਟਰ ਸਪਲਾਈ ਨੂੰ ਦਿੱਤੀਆਂ ਗਈਆਂ, ਗਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਨੂੰ ਪੀਣ ਵਾਲਾ ਪਾਣੀ ਗਰਦਲੇ ਤੋਂ ਸਪਲਾਈ ਹੋ ਰਿਹਾ ਹੈ | ਪਾਈਪਲਾਈਨ ਬਹੁਤ ਜ਼ਿਆਦਾ ਪੁਰਾਣੀ ਹੋਣ ਕਾਰਨ ਥਾਂ-ਥਾਂ ਲੀਕੇਜ ਹੁੰਦੀ ਰਹਿੰਦੀ ਹੈ ਜਿਸ ਨਾਲ ਗੰਦਾ ਪਾਣੀ ਮਿਕਸ ਹੋਣ ਕਾਰਨ ਪਿੰਡ ਵਿਚ ਕਈ ਵਾਰ ਪੀਲੀਏ ਦੀ ਬਿਮਾਰੀ ਹੋ ਚੁੱਕੀ ਹੈ ਤੇ ਬੀਤੇ ਸਮੇਂ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ | ਪਿੰਡ ਦੇ ਨਿੱਜੀ ਨਲਕਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫ਼ੇਲ੍ਹ ਹੋ ਚੁੱਕੇ ਹਨ ਜਿਸ ਕਾਰਨ ਹਰ ਸਮੇਂ ਪਿੰਡ ਵਾਸੀਆਂ ਨੂੰ ਬਿਮਾਰੀ ਦੀ ਲਪੇਟ ਵਿਚ ਆਉਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਵਾਟਰ ਸਪਲਾਈ ਮਹਿਕਮੇ ਵਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਛੋਟੀ ਝੱਖੀਆਂ ਪਿੰਡ 'ਚ ਵਾਟਰ ਸਪਲਾਈ ਦੀ ਸਕੀਮ ਲਾਈ ਜਾਵੇ ਤਾਂ ਜੋ ਪੀਣ ਵਾਲਾ ਪਾਣੀ ਮਿਲ ਸਕੇ ਪਿੰਡ ਦੇ ਕੁੱਝ ਘਰ ਤਾਂ ਅਜਿਹੇ ਹਨ ਜਿਨ੍ਹਾਂ ਵਿਚ ਅੱਜ ਤੱਕ ਕਦੇ ਪਾਣੀ ਪਹੁੰਚਿਆ ਹੀ ਨਹੀਂ ਜਾਣਕਾਰੀ ਇਕੱਠੇ ਕੀਤਿਆਂ ਪਤਾ ਲੱਗਦਾ ਹੈ ਕਿ ਸੁਰਿੰਦਰ ਸਿੰਘ ਬੱਲ, ਨਿਰਮਲ ਸਿੰਘ ਬੱਲ, ਅਮਰੀਕ ਸਿੰਘ ਬੱਲ, ਗੁਰਚਰਨ ਸਿੰਘ ਨੰਬਰਦਾਰ, ਮਨਜੀਤ ਸਿੰਘ, ਕਰਨੈਲ ਸਿੰਘ ਆਦਿ ਦੇ ਘਰਾਂ ਵਿਚ ਪਾਣੀ ਪਹੁੰਚ ਹੀ ਨਹੀਂ ਰਿਹਾ ਭਾਵੇਂ ਕਿ ਮੋਟਰ ਲਗਾਤਾਰ ਚਲਾਈ ਜਾਂਦੀ ਹੈ ਪਰ ਪਾਈਪ-ਲਾਈਨਾਂ ਬਲੋਕ ਹੋਣ ਕਾਰਨ ਤੇ ਪੁਰਾਣੀਆਂ ਹੋਣ ਕਾਰਨ ਪਾਣੀ ਦੀ ਨਿਰੰਤਰ ਸਪਲਾਈ ਨਹੀਂ ਹੋ ਰਹੀ, ਬੀਤੇ ਦਿਨੀ ਰੇਲਵੇ ਵਿਭਾਗ ਵਲੋਂ ਲੋਟਣ ਖੱਡ 'ਚ ਸਫ਼ਾਈ ਕਰਦਿਆਂ ਪਾਣੀ ਸਪਲਾਈ ਦੇ ਪਾਈਪ ਤੋੜ ਦਿੱਤੇ ਗਏ ਸਨ ਜਿਸ ਨੂੰ ਮਹਿਕਮੇ ਵਲੋਂ ਆਰਜ਼ੀ ਤੌਰ 'ਤੇ ਜੋੜ ਦਿੱਤਾ ਗਿਆ ਪਰ ਆਉਣ ਵਾਲੇ ਸਮੇਂ ਵਿਚ ਬਰਸਾਤ ਦੌਰਾਨ ਖੱਡ ਵਿਚ ਜ਼ਿਆਦਾ ਪਾਣੀ ਆਉਣ ਨਾਲ ਇਹ ਪਾਈਪ ਟੁੱਟ ਜਾਣਗੇ ਤੇ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ, ਗ੍ਰਾਮ ਪੰਚਾਇਤ ਪਿੰਡ ਛੋਟੀ ਝਖੀਆਂ ਦੇ ਵਸਨੀਕਾਂ ਵਲੋਂ ਪੰਜਾਬ ਸਰਕਾਰ ਤੇ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਮੰਗ ਕੀਤੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ | ਇਸ ਮੌਕੇ ਸਰਪੰਚ ਮੇਜਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਡਾਕਟਰ ਸ਼ਮਸ਼ੇਰ ਸਿੰਘ ਸ਼ੇਰਾ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਕਰਨੈਲ ਸਿੰਘ, ਨੰਬਰਦਾਰ ਬਹਾਦਰ ਸਿੰਘ, ਅਵਤਾਰ ਸਿੰਘ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਭਾਰੀ ਵਰਖਾ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ <br/> ਅਗਲੀ ਖ਼ਬਰ ਰੋਟਰੀ ਕਲੱਬ ਮੋਰਿੰਡਾ ਵਲੋਂ ਦੰਦਾਂ ਦਾ ਚੈੱਕਅੱਪ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।