19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਰੀ ਵਰਖਾ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ <br/>

ਅਜੀਤ ਡੈਸਕ 31-05-2026
ਸਫ਼ਾ 5 ਦੀ ਬਾਕੀ
ਮੋਰਿੰਡਾ, (ਤਰਲੋਚਨ ਸਿੰਘ ਕੰਗ)- ਨਗਰ ਕੌਂਸਲ ਮੋਰਿੰਡਾ ਵਲੋਂ ਸ਼ਹਿਰ ਵਿਚ ਸਫ਼ਾਈ ਅਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਅੱਜ ਦੇ ਮੀਂਹ ਨੇ ਕੌਂਸਲ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਕਿਉਂਕਿ ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰ ਪਾਣੀ ਦੇ ਨਾਲਿਆਂ ਵਿਚ ਜਾ ਫਸੇ ਜਿਸ ਨਾਲ ਸੀਵਰੇਜ ਦਾ ਗੰਦਾ ਪਾਣੀ ਮੀਂਹ ਦੇ ਪਾਣੀ ਵਿਚ ਮਿਲ ਕੇ ਲੋਕਾਂ ਦੇ ਘਰਾਂ ਵਿਚ ਵੜ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਸਿੰਘ ਹੈਪੀ, ਦਰਸ਼ਨ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਰਾਕੇਸ਼ ਕੁਮਾਰ, ਵਿਜੇ ਕੁਮਾਰ, ਹਰਜੋਤ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਮੀਂਹ ਪਿਆ ਤਾਂ ਗੰਦੇ ਨਾਲਿਆਂ ਵਿਚਲਾ ਪਾਣੀ ਓਵਰਫਲੋਅ ਹੋ ਕੇ ਉਨ੍ਹਾਂ ਦੇ ਘਰਾਂ ਵਿਚ ਵੜ ਗਿਆ | ਲਗਭਗ ਤਿੰਨ-ਚਾਰ ਘੰਟੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਗਿਆ | ਉਹਨਾਂ ਦੱਸਿਆ ਕਿ ਵਾਰਡ ਨੰਬਰ 6, ਵਾਰਡ ਨੰਬਰ 13, ਵਾਰਡ ਨੰਬਰ 15, ਵਾਲਮੀਕਿ ਮੰਦਿਰ ਮੋਰਿੰਡਾ ਦੇ ਨਜ਼ਦੀਕ ਸੀਵਰੇਜ ਤੇ ਮੀਂਹ ਦਾ ਪਾਣੀ 4-4 ਫੁੱਟ ਭਰ ਗਿਆ ਜੋ ਕਿ ਖਬਰ ਲਿਖਣ ਤੱਕ ਵੀ ਖਾਲੀ ਨਹੀਂ ਹੋ ਸਕਿਆ | ਦੋ ਪਹੀਆ ਵਾਹਨਾਂ ਵਾਲਿਆਂ ਦੇ ਵਾਹਨ ਪਾਣੀ ਵਿਚ ਹੀ ਰੁਕ ਗਏ | ਕਈ ਲੋਕੀ ਡਿੱਗ ਕੇ ਜ਼ਖਮੀ ਹੋ ਗਏ | ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸਫਾਈ ਨਾ ਹੋਣ ਕਾਰਨ ਲੋਕਾਂ ਵਲੋਂ ਕੌਂਸਲ ਵਾਲਿਆਂ ਨੂੰ ਬਹੁਤ ਵਾਰ ਕਿਹਾ ਗਿਆ ਹੈ ਪਰ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਹੋਈ |

ਪਿਛਲੀ ਖ਼ਬਰ ਵਾਰਡ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਹੋਵੇਗਾ-ਇੰਦੂ ਬਾਲਾ <br/> ਅਗਲੀ ਖ਼ਬਰ ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਛੋਟੀ ਝੱਖੀਆਂ ਦੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।