01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸੰਘਰਸ਼ ਕਮੇਟੀ, ਪ੍ਰਸ਼ਾਸਨਿਕ ਅਧਿਕਾਰੀਆਂ, ਹਾਈਵੇਅ ਅਥਾਰਿਟੀ ਦੀ ਹੋਈ ਅਹਿਮ ਮੀਟਿੰਗ <br/>

ਅਜੀਤ ਡੈਸਕ 05-06-2026
ਸ੍ਰੀ ਚਮਕੌਰ ਸਾਹਿਬ, 4 ਜੂਨ (ਜਗਮੋਹਣ ਸਿੰਘ ਨਾਰੰਗ)- ਭਾਰਤ ਮਾਲਾ ਹਾਈਵੇਅ ਸੰਘਰਸ਼ ਕਮੇਟੀ ਵਲੋਂ ਹਾਈਵੇਅ ਦੇ ਅਧੂਰੇ ਅੰਡਰ ਪਾਸ ਅਤੇ ਸਰਵਿਸ ਰੋਡ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਅੱਜ ਉਦੋਂ ਹੱਲ ਹੋਣ ਦੀ ਆਸ ਬੱਝੀ ਜਦੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਐਸ. ਡੀ. ਐਮ. ਦਫ਼ਤਰ ਦੇ ਮੀਟਿੰਗ ਹਾਲ ਵਿਚ ਹਾਈਵੇਅ ਅਥਾਰਿਟੀ, ਪ੍ਰਸ਼ਾਸਨਿਕ ਅਧਿਕਾਰੀਆਂ ਸੰਘਰਸ਼ ਕਮੇਟੀ ਤੇ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਕੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ | ਮੀਟਿੰਗ ਦੌਰਾਨ ਭਾਰਤ ਮਾਲਾ ਸੰਘਰਸ਼ ਕਮੇਟੀ ਦੇ ਆਗੂ ਜਸਪ੍ਰੀਤ ਸਿੰਘ ਗਧਰਾਮ, ਦਰਸ਼ਨ ਸਿੰਘ ਸੰਧੂ ਯ.ੂਐਸ.ਏ., ਸੁਖਵਿੰਦਰ ਸਿੰਘ ਗੱਗੋਂ ਵਲੋਂ ਕਿਸਾਨਾਂ ਤੇ ਇਲਾਕਾ ਨਿਵਾਸੀਆਂ ਨੂੰ ਆ ਰਹੀਆਂ ਮੁੱਖ ਸਮੱਸਿਆਵਾਂ ਅਤੇ ਮੰਗਾਂ ਨੂੰ ਡਿਪਟੀ ਕਮਿਸ਼ਨਰ ਸਾਹਮਣੇ ਪ੍ਰਮੁੱਖਤਾ ਨਾਲ ਉਭਾਰਿਆ ਗਿਆ | ਇਨ੍ਹਾਂ ਮੰਗਾਂ 'ਤੇ ਗੰਭੀਰਤਾ ਨਾਲ ਚਰਚਾ ਕਰਦਿਆਂ, ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਨੈਸ਼ਨਲ ਹਾਈਵੇ ਅਥਾਰਿਟੀ ਤੇ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਸਰਵਿਸ ਰੋਡ ਤੇ ਅੰਡਰ ਪਾਸ ਦੇ ਕੰਮਾਂ ਨੂੰ ਨਿਰਧਾਰਿਤ ਮਿਆਰਾਂ ਅਨੁਸਾਰ ਤੇ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਦੋ-ਫਾੜ ਹੋਈ ਜ਼ਮੀਨ ਤੱਕ ਪਹੁੰਚਣ 'ਚ ਕੋਈ ਦਿੱਕਤ ਨਾ ਆਵੇ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੋਰਚੇ ਦੇ ਆਗੂ ਜਸਪ੍ਰੀਤ ਸਿੰਘ ਗਧਰਾਮ ਨੇ ਦੱਸਿਆ ਕਿ ਇਹ ਧਰਨਾ 13 ਮਈ ਤੋਂ ਲਗਾਤਾਰ ਦਿਨ-ਰਾਤ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਹਿਲਾਂ 30 ਤਾਰੀਖ਼ ਦਾ ਸਮਾਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਡੀ. ਸੀ. ਨੇ ਮੌਕਾ ਦੇਖ ਕੇ ਲਿਖਤੀ ਰੂਪ ਵਿਚ ਭਰੋਸਾ ਦਿੱਤਾ ਹੈ ਕਿ ਨੈਸ਼ਨਲ ਹਾਈਵੇ ਦੇ ਮੌਜੂਦਾ ਡਿਜ਼ਾਈਨ ਨੂੰ ਹਟਾ ਕੇ ਸਾਈਡ ਰੋਡ (ਸਰਵਿਸ ਰੋਡ) ਨੂੰ ਪੂਰਨ ਤੌਰ 'ਤੇ ਲਗਾਇਆ ਜਾਵੇਗਾ ਤਾਂ ਜੋ ਕਿਸਾਨਾਂ ਦੀਆਂ ਦੁਫਾੜ ਹੋਈਆਂ ਜ਼ਮੀਨਾਂ ਦਾ ਲਿੰਕ ਬਣਿਆ ਰਹੇ | ਗਧਰਾਮ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਰੋਪੜ ਜ਼ਿਲ੍ਹੇ ਦੇ ਸਾਰੇ ਨਿਸ਼ਾਨਦੇਹੀ ਕੀਤੇ ਗਏ ਕੰਮ ਤੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਸੰਘਰਸ਼ ਸਮਾਪਤ ਨਹੀਂ ਹੋਵੇਗਾ ਤੇ ਲਗਾਤਾਰ ਜਾਰੀ ਰਹੇਗਾ | ਇਸ ਮੌਕੇ ਪ੍ਰਸ਼ਾਸਨ ਵਲੋਂ ਐਸ. ਡੀ. ਐਮ. ਪ੍ਰਦੀਪ ਸਿੰਘ ਬੈਂਸ, ਡੀ. ਐਸ. ਪੀ. ਮਨਜੀਤ ਸਿੰਘ ਔਲਖ ਸਮੇਤ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਗੁਰਮੁਖ ਸਿੰਘ ਬੋਪਰਾਏ, ਸੁਖਵਿੰਦਰ ਸਿੰਘ ਗੱਗੋ, ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ, ਮਨਿੰਦਰ ਸਿੰਘ ਗੱਗੋਂ, ਹਰਜਿੰਦਰ ਸਿੰਘ ਦੁੱਗਰੀ, ਗੁਰਜੀਤ ਸਿੰਘ ਤਾਲਾਪੁਰ, ਗੁਰਪ੍ਰੀਤ ਸਿੰਘ ਦੁੱਗਰੀ, ਬਲਵਿੰਦਰ ਸਿੰਘ ਝੱਲੀਆਂ ਕਲਾਂ, ਸਾਬਕਾ ਸਰਪੰਚ ਦਿਲਬਾਗ ਸਿੰਘ, ਰਾਜਿੰਦਰ ਸਿੰਘ, ਜਥੇਦਾਰ ਰੁਲਦਾ ਸਿੰਘ, ਗੱਜਣ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਕੋਟਲੀ, ਸਾਧੂ ਸਿੰਘ ਤਾਲਾਪੁਰ ਸਮੇਤ ਕਮੇਟੀ ਮੈਂਬਰਾਂ ਸਮੇਤ ਇਲਾਕੇ ਦੇ ਕਿਸਾਨ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਮਾਮਲਾ 5 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਦਾ ਨੂਰਪੁਰ ਬੇਦੀ ਵਿਖੇ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰੱਖ ਕੇ ਧਰਨੇ... ਅਗਲੀ ਖ਼ਬਰ ਡਾਇਰੈਕਟਰ ਕੌਲਾਪੁਰ ਵਲੋਂ ਪਿੰਡ ਹਰੀਪੁਰ ਦੇ ਦੁੱਧ ਉਤਪਾਦਕ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।