ਘਨੌਲੀ, 4 ਜੂਨ (ਪ.ਪ.)- ਘਨੌਲੀ ਵਿਖੇ ਇੱਕ ਵਿਆਹੁਤਾ ਵਲੋਂ ਆਪਣੇ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਮਿ੍ਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਅੰਮਿ੍ਤ ਸਿੰਘ, ਚੇਤ ਸਿੰਘ, ਮਨਪ੍ਰੀਤ ਸਿੰਘ, ਜਸਕਰਨ ਸਿੰਘ, ਹਰਪ੍ਰੀਤ ਕੌਰ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਪੁੱਤਰੀ ਸੁਖਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਕੰਗਨਾ ਬੇਟ ਜ਼ਿਲ੍ਹਾ ਨਵਾਂ ਸ਼ਹਿਰ ਦਾ ਵਿਆਹ ਸਰਬਜੀਤ ਸਿੰਘ ਪੁੱਤਰ ਸਿੰਘ ਨਿਵਾਸੀ ਨਾਲ ਦੋ ਸਾਲ ਪਹਿਲਾਂ ਹੋਇਆ ਸੀ | ਜਦੋਂ ਦਾ ਉਨ੍ਹਾਂ ਦੀ ਧੀ ਦਾ ਵਿਆਹ ਹੋਇਆ ਉਦੋਂ ਤੋਂ ਪਰਿਵਾਰਕ ਮੈਂਬਰਾਂ ਵਲੋਂ ਕੁੱਟਮਾਰ ਕੀਤੀ ਜਾਂਦੀ ਸੀ, ਉਸਦਾ ਪਤੀ ਇਟਲੀ ਵਿਚ ਪੀ.ਆਰ. ਹੈ ਪਰ ਉਸ ਨੇ ਅੱਜ ਤੱਕ ਸਾਡੀ ਲੜਕੀ ਨਾਲ ਨਾ ਤਾਂ ਕੋਈ ਢੰਗ ਨਾਲ ਗੱਲ ਕੀਤੀ ਨਾ ਹੀ ਉਸ ਦਾ ਫ਼ੋਨ ਚੁੱਕਦੇ ਸੀ ਅਤੇ ਆਪਣੇ ਨਾਲ ਵਿਦੇਸ਼ ਲੈ ਕੇ ਜਾਣ ਤੋਂ ਵੀ ਕਤਰਾ ਰਿਹਾ ਸੀ | ਉਨ੍ਹਾਂ ਨੇ ਕਿਹਾ ਕਿ ਲੜਕੀ ਵਲੋਂ ਸਾਈਡ ਨੋਟ ਰਾਹੀਂ ਸਾਫ਼ ਲਿਖਿਆ ਗਿਆ ਹੈ, ਸੱਸ, ਦੋ ਜੇਠ, ਇਹਨਾਂ ਦੀਆਂ ਪਤਨੀਆਂ ਤੇ ਇਹਨਾਂ ਦਾ ਜਵਾਈ ਤੇ ਹੋਰ ਕਈ ਜਣੇ ਸਾਡੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸਨ | ਇੱਥੋਂ ਤੱਕ ਘਰ ਦਾ ਖਰਚਾ ਵੀ ਲੜਕੀ ਖ਼ੁਦ ਚਲਾਉਂਦੀ ਸੀ | ਉਨ੍ਹਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਲੜਕੀ ਦਾ ਸਸਕਾਰ ਨਹੀਂ ਕਰਾਂਗੇੇ ਜਦੋਂ ਤੱਕ ਸਾਰੇ ਦੋਸ਼ੀਆਂ 'ਤੇ ਬਣਦੀ ਠੋਸ ਕਾਰਵਾਈ ਨਹੀਂ ਹੋ ਜਾਂਦੀ | ਇਸ ਮੌਕੇ ਲੜਕੀ ਦੀ ਸੱਸ ਜੋਗਿੰਦਰ ਕੌਰ ਨੇ ਕਿਹਾ ਕਿ ਇਹ ਅਲੱਗ ਤੋਂ ਉੱਪਰ ਬਣੇ ਮਕਾਨ ਵਿਚ ਰਹਿ ਰਹੇ ਸੀ, ਇਸ ਬਾਰੇ ਮੈਨੂੰ ਕੁੱਝ ਨਹੀਂ ਪਤਾ ਨਾ ਹੀ ਅਸੀਂ ਕੋਈ ਤੰਗ ਪਰੇਸ਼ਾਨ ਕੀਤਾ ਹੈ, ਇਸ ਦਾ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਉਸ ਨੇ ਸਾਈਡ ਕਰ ਲਿਆ ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ | ਉੱਧਰ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ |