01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ਼ਿਵਾਲਿਕ ਟ੍ਰੈਕਰਜ਼ ਨੇ ਸਾਈਕਲ ਰਾਈਡ ਕਰ ਮਨਾਇਆ 'ਵਿਸ਼ਵ ਸਾਈਕਲ ਦਿਵਸ' <br/>

ਅਜੀਤ ਡੈਸਕ 05-06-2026
ਰੂਪਨਗਰ, 4 ਜੂਨ (ਯਸ਼ਵੰਤ ਬੱਸੀ)- ਵਿਸ਼ਵ ਸਾਈਕਲ ਦਿਵਸ ਦੇ ਇਸ ਸਾਲ ਦੇ ਥੀਮ 'ਸਾਈਕਲਿੰਗ ਹਰੇ ਭਰੇ ਭਵਿੱਖ ਲਈ' ਤਹਿਤ ਸ਼ਿਵਾਲਿਕ ਟ੍ਰੈਕਰਜ਼ ਰੂਪਨਗਰ ਵਲੋਂ 10 ਕਿੱਲੋਮੀਟਰ ਲੰਬੀ ਸਾਈਕਲ ਰਾਈਡ ਕੀਤੀ ਗਈ | ਸਦਾਬਰਤ ਨੇਚਰ ਟ੍ਰੇਲ ਤੋਂ ਸ਼ੁਰੂ ਹੋ ਕੇ ਇਹ ਸਾਈਕਲ ਰਾਈਡ ਕਟਲੀ, ਆਲਮਪੁਰ ਤੋਂ ਹੁੰਦੀ ਹੋਈ ਲੋਧੀਮਾਜਰਾ ਪਿੰਡ ਦੇ ਤਿ੍ਵੇਣੀ ਸਥਾਨ 'ਤੇ ਪੁੱਜੀ, ਜਿੱਥੇ ਸੰਸਥਾ ਦੇ ਮੈਂਬਰਾਂ ਨੇ ਰਿਫਰੈਸ਼ਮੈਂਟ ਲੈਣ ਤੋਂ ਬਾਅਦ ਵਾਪਸੀ ਕਰਦਿਆਂ ਇਸ ਰਾਈਡ ਨੂੰ ਨਵੇਂ ਬਣੇ ਜੁੜਵਾ ਪੁਲ ਲਾਗੇ ਸਮਾਪਤ ਕੀਤਾ | ਇਸ ਮੌਕੇ ਪਿ੍ੰ. ਅਵਤਾਰ ਸਿੰਘ, ਪਿ੍ੰ. ਕੁਲਵਿੰਦਰ ਸਿੰਘ, ਪਿ੍ੰ. ਜਗਜੀਤ ਸਿੰਘ, ਐਡਵੋਕੇਟ ਅਮਰੀਕ ਸਿੰਘ ਕਟਿਆਲ, ਨੈਸ਼ਨਲ ਐਵਾਰਡੀ ਚਰਨਜੀਤ ਸਿੰਘ ਚੰਨੀ, ਸਟੇਟ ਐਵਾਰਡੀ ਗੁਰਬਚਨ ਸਿੰਘ ਸੋਢੀ, ਡਾ. ਇੰਦਰਜੀਤ ਸਿੰਘ, ਅਨਿਲ ਬੈਂਸ, ਗੁਰਪ੍ਰੀਤ ਸਿੰਘ ਲੌਂਗੀਆ, ਅਮਰਜੀਤ ਸਿੰਘ ਪੰਜੋਲੀ, ਦਲਜੀਤ ਸਿੰਘ ਅਤੇ ਪਰਮਿੰਦਰ ਸਿੰਘ ਆਦਿ ਸਾਈਕਲ ਸਵਾਰ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏ.ਆਈ. ਟੂਲ 'ਤੇ ਅਪਲੋਡ ਕਰਨ ਦੇ ਦਿ... ਅਗਲੀ ਖ਼ਬਰ ਘਨੌਲੀ ਵਿਖੇ ਵਿਆਹੁਤਾ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।