29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਾਵਰਕਾਮ ਵਲੋਂ ਨੋਟੀਫਿਕੇਸ਼ਨ ਨਾ ਲਾਗੂ ਕਰਨ ਦੇ ਰੋਸ ਵਜੋਂ ਥਰਮਲ ਦੇ ਕੱਚੇ ਕਾਮਿਆਂ ਵਲੋਂ ਧਰਨਾ <br/>

ਅਜੀਤ ਡੈਸਕ 10-06-2026
ਘਨੌਲੀ, 9 ਜੂਨ (ਜਸਵੀਰ ਸਿੰਘ ਸੈਣੀ)-ਮਿਤੀ 09-06-2026 ਨੂੰ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ | ਇਹ ਧਰਨਾ ਪਾਵਰਕੌਮ ਅਤੇ ਟਰਾਂਸਕੋ ਆਉਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਕਾਲ ਤੇ ਅਰੰਭ ਕੀਤਾ ਗਿਆ | ਕਾਲ ਮੁਤਾਬਿਕ 09-06-2026 ਤੋਂ 15-06-2026 ਤੱਕ ਲਗਾਤਾਰ ਡਵੀਜਨ, ਸਰਕਲ, ਥਰਮਲ ਪਲਾਂਟਾਂ ਹਾਈਡਲ ਪ੍ਰੋਜੈਕਟਾਂ, ਸਟੋਰਾਂ, ਗਰਿੱਡਾਂ, ਦਫਤਰਾਂ ਅਤੇ ਫੀਲਡ ਦੇ ਸਾਰੇ ਆਉਟਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਦਿਨ ਰਾਤ ਦਾ ਧਰਨਾ ਦਿੱਤਾ ਜਾਵੇਗਾ | ਇਸ ਧਰਨੇ ਦੌਰਾਨ ਜੇਕਰ ਸਾਡੀਆਂ ਮੰਗਾਂ ਉਤੇ ਗ਼ੌਰ ਨਾ ਕੀਤਾ ਗਿਆ ਤਾਂ 15-06-2026 ਨੂੰ ਉਕਤ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਅਤੇ ਬੱਚੀਆਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨਾ ਦੇਣਗੇ | ਬੁਲਾਰਿਆ ਨੇ ਦੱਸਿਆ ਕਿ ਅੱਜ ਦੇ ਧਰਨੇ ਨਾਲ ਹੀ ਥਰਮਲ ਪਲਾਂਟਾਂ ਦੀ ਪ੍ਰੋਡਕਸ਼ਨ ਗ੍ਰਾਫ ਕਾਫੀ ਡਾਉਨ ਆ ਗਿਆ ਹੈ | ਜੇਕਰ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਬਹੁਤ ਵੱਡਾ ਬਿਜਲੀ ਸੰਕਟ ਪੈਦਾ ਹੋ ਜਾਵੇਗਾ | ਅੱਜ ਚੰਡੀਗੜ੍ਹ ਵਿਖੇ ਸੀ. ਐਮ. ਡੀ. ਸਾਹਿਬ ਨਾਲ ਹੋਈ ਮੀਟਿੰਗ ਦੀ ਗੱਲਬਾਤ ਸਾਂਝੀ ਕਰਦਿਆਂ ਮੰਚ ਦੇ ਸਕੱਤਰ ਬਲਵਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਪੀ. ਐਸ. ਪੀ. ਸੀ. ਐਲ. ਮੈਨੇਜਮੈਂਟ ਨੇ ਮੀਟਿੰਗ ਦੌਰਾਨ 15 ਜੂਨ ਤੋਂ ਬਾਅਦ ਡਾਟੇ ਇਕੱਠੇ ਕਰਨ ਲਈ ਹੋਰ ਸਮਾਂ ਮੰਗਿਆ ਹੈ | ਤਾਲਮੇਲ ਕਮੇਟੀ ਨੇ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਕਮੇਟੀ ਅਨੁਸਾਰ 15 ਜੂਨ ਤੱਕ ਹਰ ਹਾਲਤ ਵਿਚ ਆਉਟਸੋਰਸਡ ਕਾਮਿਆਂ ਦੀ ਜੁਆਇਨਿੰਗ ਹੋਣੀ ਚਾਹੀਦੀ ਹੈ | ਜੁਆਇਨਿੰਗ ਲੈਟਰ ਮਿਲਣ ਤੱਕ ਧਰਨਾ ਜਾਰੀ ਰਹੇਗਾ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ | ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਜਸਕਰਨ ਸਿੰਘ, ਮਾਸਟਰ ਬਲਬੀਰ ਸਿੰਘ, ਪਰਗਟ ਸਿੰਘ ਘਨੌਲੀ, ਬਲਵਿੰਦਰ ਸਿੰਘ ਸਸਕੌਰ, ਗੁਰਿੰਦਰ ਸਿੰਘ ਘਨੌਲੀ, ਗਨੇਸ਼ ਕੁਮਾਰ, ਰਾਮਾਨੰਦ ਅਤੇ ਕੈਪਟਨ ਅਮਰਿੰਦਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਊਨਾ ਵਿਚ ਆਫ਼ਤ ਪ੍ਰਬੰਧਨ ਸੰਬੰਧੀ ਪ੍ਰਸ਼ਾਸਨ ਅਲਰਟ, ਪਹਿਲਾਂ ਤੋਂ ਤਿਆਰੀਆਂ ਯਕੀਨੀ ਬਣਾਉਣ 'ਤੇ ਜ਼ੋਰ <br/> ਅਗਲੀ ਖ਼ਬਰ ਵਿਧਾਇਕ ਚੱਢਾ ਦੀ ਟੀਮ ਵਲੋਂ 61 ਪੰਚਾਇਤਾਂ ਨੂੰ 2.50 ਕਰੋੜ ਰੁਪਏ ਦੇ ਚੈੱਕ ਤਕਸੀਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।