27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਐਮ.ਐਸ. ਜਨਰਲ ਸਰਜਰੀ ਦੀ ਡਿਗਰੀ ਹਾਸਲ ਕਰਕੇ ਡਾ. ਰਮਨਜੀਤ ਕੌਰ ਸਰਜਰੀ ਦੀ ਮਾਹਿਰ ਡਾਕਟਰ ਬਣੀ <br/>

ਅਜੀਤ ਡੈਸਕ 11-06-2026
ਨੂਰਪੁਰ ਬੇਦੀ, 10 ਜੂਨ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ ਦੇ ਡਾਕਟਰ ਵਰਿਆਮ ਸਿੰਘ ਮੁਕਾਰੀ ਤੇ ਅੰਗਰੇਜ਼ੀ ਅਧਿਆਪਕਾ ਮੈਡਮ ਰਾਜਿੰਦਰ ਕੌਰ ਦੀ ਹੋਣਹਾਰ ਧੀ ਡਾ.ਰਮਨਜੀਤ ਕੌਰ ਨੇ ਐਮ.ਐਸ. (ਜਨਰਲ ਸਰਜਰੀ) ਦੀ ਡਿਗਰੀ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਹਨਾਂ ਦੇ ਪਰਿਵਾਰ ਨੂੰ ਇਲਾਕੇ ਵਿਚ ਮਾਸਟਰਾਂ ਤੇ ਡਾਕਟਰਾਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ | ਜਿੱਥੇ ਰਮਨਜੀਤ ਦੇ ਪਿਤਾ ਵਰਿਆਮ ਸਿੰਘ ਡਾਕਟਰ ਹਨ, ਉਥੇ ਦੇ ਭਰਾ ਨਵਦੀਪ ਸਿੰਘ ਵੀ ਐਮ. ਬੀ. ਬੀ. ਐਸ. ਡਾਕਟਰ ਹਨ ਤੇ ਹੁਣ ਉਹ ਵੀ ਐਮ. ਐੱਸ. ਲਈ ਤਿਆਰੀ ਕਰ ਰਿਹਾ ਹੈ | ਇਸ ਦੇ ਪੜਦਾਦਾ ਜੀ ਵੀ ਆਪਣੇ ਸਮੇਂ ਦੇ ਨਾਮੀ ਹਕੀਮ ਰਹੇ ਹਨ | ਡਾ.ਰਮਨਜੀਤ ਕੌਰ ਨੇ ਹੁਣ ਨੰਗਲ ਦੇ ਸਰਕਾਰੀ ਹਸਪਤਾਲ ਵਿਖੇ ਸਪੈਸ਼ਲਿਸਟ ਡਾਕਟਰ ਵੱਜੋ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ | ਡਾ. ਰਮਨਜੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸ੍ਰੀ ਦਸਮੇਸ਼ ਅਕੈਡਮੀ ਤੋਂ ਪ੍ਰਾਪਤ ਕੀਤੀ ਜਿੱਥੇ ਉਹ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਹਮੇਸ਼ਾ ਅੱਗੇ ਰਹਿਣ ਵਾਲੀਆਂ ਵਿਦਿਆਰਥਣਾਂ ਵਿਚ ਸ਼ਾਮਲ ਰਹੀ | ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਸਾਲ 2013 ਬੈਚ ਵਿਚ ਐਮ.ਬੀ.ਬੀ.ਐੱਸ.ਦੀ ਡਿਗਰੀ ਪ੍ਰਾਪਤ ਕੀਤੀ ਤੇ ਫਿਰ ਸਰਕਾਰੀ ਮੈਡੀਕਲ ਕਾਲਜ, ਫ਼ਰੀਦਕੋਟ ਤੋਂ ਐਮ.ਐਸ. ਜਨਰਲ ਸਰਜਰੀ ਦੀ ਉੱਚ ਡਿਗਰੀ ਹਾਸਲ ਕੀਤੀ | ਆਪਣੇ ਮੈਡੀਕਲ ਕਰੀਅਰ ਦੌਰਾਨ ਡਾ. ਰਮਨਜੀਤ ਕੌਰ ਨੇ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਤੇ ਏਮਜ਼ ਮੋਹਾਲੀ ਵਿਚ ਸੀਨੀਅਰ ਰੈਜ਼ੀਡੈਂਟ ਤੇ ਅਸਿਸਟੈਂਟ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ | ਡਾ.ਰਮਨਜੀਤ ਕੌਰ ਦੇ ਪਤੀ ਡਾ. ਰਜਨੀਸ਼ ਬੈਂਸ ਐਮ.ਡੀ. ਜਨਰਲ ਮੈਡੀਸਨ ਹਨ ਤੇ ਸਿਵਲ ਹਸਪਤਾਲ ਨੰਗਲ ਵਿਚ ਹੀ ਸੇਵਾਵਾਂ ਨਿਭਾ ਰਹੇ ਹਨ | ਇਹ ਡਾਕਟਰ ਜੋੜਾ ਆਪਣੀ ਇਮਾਨਦਾਰੀ, ਮਿਹਨਤ ਤੇ ਨਿਮਰ ਸੁਭਾਅ ਕਾਰਨ ਪੂਰੇ ਇਲਾਕੇ ਵਿਚ ਜਾਣੇ ਜਾਂਦੇ ਹਨ | ਡਾ. ਰਮਨਜੀਤ ਕੌਰ ਦੀ ਇਸ ਮਹੱਤਵਪੂਰਨ ਪ੍ਰਾਪਤੀ 'ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ |

ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦਾ ਸਿੱਖੀ 'ਚ ਸ਼ਾਮਿਲ ਹੋਇਆ ਵਫ਼ਦ ਸਾਬਕਾ ਚੇਅਰਮੈਨ ਲਾਲਪੁਰਾ ਦੀ ਅਗਵਾਈ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿ... ਅਗਲੀ ਖ਼ਬਰ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੋਂ ਮੋਟਰਸਾਈਕਲ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।