ਬੰਗਾ, 13 ਜੂਨ (ਧਰਮਵੀਰ ਪਾਲ)-ਪਿਛਲੇ ਦਿਨੀਂ ਰੋਪੜ ਵਿਖੇ ‘ਰੂਪਨਗਰ ਕਰਾਟੇ ਚੈਂਪੀਅਨਸ਼ਿਪ 2026’ ਕਰਵਾਈ ਗਈ, ਜਿਸ ਵਿਚ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਖਿਡਾਰੀਆਂ ਨੇ ਮਾਰਸ਼ਲ ਆਰਟ ਕੋਚ ਰਾਜਵੀਰ ਸਿੰਘ ਕੈਂਥ ਦੀ ਅਗਵਾਈ ਹੇਠ ਭਾਗ ਲਿਆ ਉਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਭਵੀਰ ਸਿੰਘ ਕੈਂਥ, ਮਨਕੀਰਤ ਕੌਰ ਕੈਂਥ, ਜਸਨੂਰ ਕੌਰ ਤੇ ਏਕਮ ਵੀਰ ਖਿਡਾਰੀਆਂ ਨੇ ਚਾਰ ਸੋਨ ਤਗਮੇ ਜਿੱਤ ਕੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਬੰਗਾ ਵਿਖੇ ਸਨਮਾਨ ਸਮਾਗਮ ਦੌਰਾਨ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਬਾਬਾ ਦਵਿੰਦਰ ਕੌੜਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਕਲੱਬ ਦੇ ਮੁੱਖ ਸੰਚਾਲਕ ਰਾਜਵੀਰ ਸਿੰਘ ਕੈਂਥ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮਾਂ ਬਾਪ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਹਰੀ ਕ੍ਰਿਸ਼ਨ, ਇੰਦਰਜੀਤ ਸਿੰਘ ਮਾਨ ਚੇਅਰਮੈਨ ਟਰੇਡ ਵਿੰਗ ਬੰਗਾ, ਖੁਸ਼ਵਿੰਦਰ ਸਿੰਘ ਮਾਨ, ਨਰੇਸ਼ ਭੰਡਾਰੀ, ਪ੍ਰਭਜੋਤ ਸਿੰਘ, ਜਗਦੀਪ ਸਿੰਘ, ਪੁਨੀਤ ਕੌਰ, ਜਸਮਨ ਸਿੰਘ ਤੇ ਐਸ ਵੀਰ ਕੌਰ ਆਦਿ ਹਾਜ਼ਰ ਸਨ।
ਬੰਗਾ ਵਿਖੇ ਸੋਨ ਤਗਮੇ ਜੇਤੂ ਖਿਡਾਰੀਆਂ ਦਾ ਸਨਮਾਨ
ਅਜੀਤ ਡੈਸਕ
14-06-2026