10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਡੀ. ਏ. ਵੀ. ਪਬਲਿਕ ਸਕੂਲ ਰੋਪੜ ਦੀ ਵਿਦਿਆਰਥਣ ਨੇ ਨੈਸ਼ਨਲ ਖੇਡਾਂ ’ਚ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 04-07-2026
ਰੂਪਨਗਰ, 03 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)- ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਛੱਤੀਸਗੜ੍ਹ ਵਿਖੇ ਚੱਲ ਰਹੀਆਂ ਕੈਕਿੰਗ ਅਤੇ ਕਨੋਇੰਗ ਨੈਸ਼ਨਲ ਖੇਡਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੰਗੀਤਾ ਰਾਣੀ ਨੇ ਦੱਸਿਆ ਕਿ ਵਿਦਿਆਰਥਣ ਨੇ 1000 ਮੀਟਰ ਈਵੈਂਟ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ 500 ਮੀਟਰ ਈਵਂਟ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ 200 ਮੀਟਰ ਈਵੈਂਟ ਵਿਚ ਬਰੋਨਜ਼ ਮੈਡਲ ਪ੍ਰਾਪਤ ਕੀਤਾ। ਸਕੂਲ ਮੈਨੇਜਰ ਰਵਿੰਦਰ ਤਲਵਾੜ, ਚੇਅਰਮੈਨ ਮੋਹਿਤ ਜੈਨ ਅਤੇ ਉਪ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਵਿਦਿਆਰਥਣ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਇਸ ਮੌਕੇ ਗੁਰਲੀਨ ਦੇ ਪਿਤਾ ਇੱਕਬਾਲ ਸਿੰਘ ਵੀ ਮੌਜੂਦ ਸਨ। ਸਵੇਰ ਦੀ ਪ੍ਰਾਰਥਨਾ ਸਭਾ ਵਿਚ ਗੁਰਲੀਨ ਕੌਰ ਨੂੰ ਪ੍ਰਿੰਸੀਪਲ ਅਤੇ ਸਾਰੇ ਸਟਾਫ਼ ਵਲੋਂਡ ਇੱਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਅਧਿਆਪਕ ਇਕਬਾਲ ਸਿੰਘ ਗੁਰਲੀਨ ਕੌਰ ਦੇ ਕਲਾਸ ਇੰਚਾਰਜ ਬਰਿੰਦਰ ਸਿੰਘ ਅਤੇ ਸਕੂਲ ਦੇ ਡੀ.ਪੀ.ਈ. ਰਵੀ ਇੰਦਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਆਗੂ ਬੀਬੀ ਵਿਰਕ ਦੀਆਂ ਦੋ ਧੀਆਂ ਵਲੋਂ ਅਮਰੀਕਾ ਵਿਖੇ ਮੈਰਿਟ ਸੂਚੀ ’ਚ ਆ ਕੇ ਹਾਸਿਲ ਕੀਤੀ ਮਾਸਟਰ ਡਿਗਰੀ ਅਗਲੀ ਖ਼ਬਰ ਸਵ. ਦਰਸ਼ਨ ਸਿੰਘ ਬੂਥਗੜ੍ਹ ਨਮਿਤ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।