09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨਗਰ ਕੌਂਸਲ ਚੋਣਾਂ ’ਚ ਇਕ ਵੀ ਸੀਟ ਨਾ ਜਿੱਤਣ ਵਾਲੀ ‘ਆਪ’ ਨੇ ਬਣਾਇਆ ਆਪਣਾ ਪ੍ਰਧਾਨ

ਅਜੀਤ ਡੈਸਕ 11-07-2026
ਮੋਰਿੰਡਾ, 10 ਜੁਲਾਈ (ਪ੍ਰਿਤਪਾਲ ਸਿੰਘ)-ਹਲਕਾ ਵਿਧਾਇਕ ਵਲੋਂ 6 ਕੌਂਸਲਰਾਂ ਨੂੰ ਨਾਲ ਲੈ ਕੇ ਜਗਪਾਲ ਸਿੰਘ ਜੌਲੀ ਨੂੰ ਨਗਰ ਕੌਂਸਲ ਮੋਰਿੰਡਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ, ਜਦੋਂ ਕਿ ਵਿਰੋਧੀ 9 ਕੌਂਸਲਰਾਂ ਮੀਟਿੰਗ ਵਿਚ ਸ਼ਾਮਲ ਹੋਣ ਨਹੀਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਿਚ ਅੱਜ ਸਵੇਰੇ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਚੋਣ ਜਿੱਤੇ ਕੌਂਸਲਰ ਜਗਪਾਲ ਸਿੰਘ ਜੋਲੀ ਨੂੰ ਪ੍ਰਧਾਨ, ਹਰਜਿੰਦਰ ਸਿੰਘ ਛਿੱਬਰ ਨੂੰ ਮੀਤ ਪ੍ਰਧਾਨ, ਦਲਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦਾ ਚੋਣਾਂ ਵਿਚ ਇੱਕ ਵੀ ਕੌਂਸਲਰ ਨਹੀਂ ਚੁਣਿਆ ਗਿਆ। ਹਲਕਾ ਵਿਧਾਇਕ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਨਿਸ਼ਾਨ ‘ਤੇ ਚੋਣ ਜਿੱਤੇ ਜਗਪਾਲ ਸਿੰਘ ਜੌਲੀ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ। ਜਗਪਾਲ ਸਿੰਘ ਜੌਲੀ ਦੀ ਪਤਨੀ ਰਜਿੰਦਰ ਕੌਰ ਅਤੇ ਅੰਮ੍ਰਿਤਪਾਲ ਸਿੰਘ ਖੱਟੜਾ ਆਜ਼ਾਦ ਚੋਣ ਜਿੱਤੇ ਸਨ ਜਦੋਂ ਕਿ ਤਿੰਨ ਕੌਂਸਲਰ ਕਾਂਗਰਸ ਪਾਰਟੀ ਦੇ ਹਰਜੀਤ ਸਿੰਘ ਸੋਢੀ, ਦਲਜੀਤ ਕੌਰ ਅਤੇ ਹਰਜਿੰਦਰ ਸਿੰਘ ਛਿੱਬਰ ਸਮੇਤ ਛੇ ਮੈਂਬਰ ਅਤੇ ਸੱਤਵਾਂ ਹਲਕਾ ਵਿਧਾਇਕ ਦੇ ਨਾਲ ਕੁੱਲ ਸੱਤ ਮੈਂਬਰ ਹੀ ਬਣਦੇ ਹਨ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ 9 ਮੈਂਬਰਾਂ ਨੂੰ ਨਾਲ ਲੈਕੇ ਨਗਰ ਕੌਂਸਲ ਦੇ ਦਫ਼ਤਰ ਪੁੱਜੇ ਇਸ ਮੌਕੇ ਕਾਂਗਰਸ ਪਾਰਟੀ ਦੇ 9 ਮੈਂਬਰ ਗੁੰਜਨ ਸੂਦ, ਮਹਿੰਦਰ ਸਿੰਘ ਢਿੱਲੋਂ, ਨੇਹਾ ਸ਼ਰਮਾ, ਸੁਰਿੰਦਰ ਕੌਰ, ਮਨਦੀਪ ਸਿੰਘ ਬਾਜਵਾ, ਪਿੰਕੀ ਕੌਰ, ਰਜੇਸ਼ ਕੁਮਾਰ ਸਿਸੋਦੀਆ, ਕਮਲਜੀਤ ਕੌਰ ਅਤੇ ਸਿਕੰਦਰ ਕੌਰ ਨੇ ਦੋਸ਼ ਲਾਇਆ ਕਿ ਹਲਕਾ ਵਿਧਾਇਕ ਨੇ ਪੁਲਿਸ ਪ੍ਰਸ਼ਾਸਨ ਦੇ ਬਲ ਨਾਲ ਧੱਕੇਸ਼ਾਹੀ ਕਰਕੇ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਅਤੇ ਐਸ.ਡੀ.ਐਮ ਮੋਰਿੰਡਾ ਨੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਗ਼ਲਤ ਤਰੀਕੇ ਨਾਲ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣਗੇ।
ਪਿਛਲੀ ਖ਼ਬਰ ਭਾਜਪਾ ਆਗੂ ਪਰਾਸ਼ਰ ਵਲੋਂ ਕੇਂਦਰੀ ਰਾਜ ਮੰਤਰੀ ਗੁੱਜਰ ਨਾਲ ਮੁਲਾਕਾਤ ਅਗਲੀ ਖ਼ਬਰ ਇਨਰ ਵ੍ਹੀਲ ਕਲੱਬ ਰੂਪਨਗਰ ਦੀ ਨਵੀਂ ਟੀਮ ਨੇ ਸੰਭਾਲਿਆ ਅਹੁਦਾ ਕੁਸੁਮ ਸ਼ਰਮਾ ਬਣੇ ਪ੍ਰਧਾਨ, ਆਸ਼ਿਮਾ ਅਗਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।