ਨੂਰਪੁਰ ਬੇਦੀ, 20 ਜੁਲਾਈ (ਵਿੰਦਰਪਾਲ ਝਾਂਡੀਆਂ)-ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਨੂਰਪੁਰ ਬੇਦੀ ਵਿਖੇ ਸਥਿਤ ਦਫ਼ਤਰ ਵਿਖੇ ਅੱਜ ਖ਼ਾਲੀ ਅਹੁਦੇ ’ਤੇ ਸਥਾਈ ਐੱਸ.ਡੀ.ਓ. ਦੀ ਨਿਯੁਕਤੀ ਕੀਤੀ ਗਈ ਹੈ। ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਹੈੱਡ ਆਫ਼ਿਸ ਮੋਹਾਲੀ ਤੋਂ ਬਦਲ ਕੇ ਆਏ ਇੰਜ. ਅਸੀਸ ਟੌਕ ਨੇ ਅੱਜ ਬਤੌਰ ਐਸ.ਡੀ.ਓ. ਵਜੋ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਭਾਗੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੋਵੇਗੀ। ਇਸ ਮੌਕੇ ਜੇ.ਈ. ਰਜਿੰਦਰ ਸਿੰਘ, ਸੰਤੋਖ ਸਿੰਘ, ਮਨਵੀਰ ਸਿੰਘ, ਐਸ.ਡੀ.ਸੀ. ਕੰਚਨ ਸ਼ਰਮਾ, ਮਨਜੀਤ ਕੌਰ, ਬਬੀਤਾ ਰਾਣੀ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਬਰਿੰਦਰਪਾਲ, ਮਨੋਹਰ ਲਾਲ ਅਤੇ ਕੁਲਵੀਰ ਸਿੰਘ ਆਦਿ ਸਟਾਫ ਵਲੋਂ ਐਸ.ਡੀ.ਓ. ਦਾ ਨਿੱਘਾ ਸਵਾਗਤ ਕੀਤਾ ਗਿਆ।