ਬਾਬਾ ਸ੍ਰੀ ਚੰਦ ਜੀ ਦੇ ਡੇਰੇ ’ ਚ ਝੰਡੇ ਦੀ ਰਸਮ ਕੱਲ੍ਹ ਨੂੰ
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਡੇਰਾ ਬਾਬਾ ਸ੍ਰੀ ਚੰਦ ਨੂਰਪੁਰ ਬੇਦੀ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਝੰਡਾ ਸਮੂਹ ਸੰਗਤਾਂ ਦੀ ਹਾਜ਼ਰੀ ਵਿਚ ਬਹੁਤ ਸ਼ਰਧਾ ਨਾਲ 21 ਸਤੰਬਰ ਦਿਨ ਸੋਮਵਾਰ ਨੂੰ ਮਹੰਤ ਰਾਮ ਦਾਸ ਦੀ ਅਗਵਾਈ ਹੇਠ ਝੜਾਇਆ ਜਾਵੇਗਾ। ਮਹੰਤ ਰਾਮ ਦਾਸ ਨੇ ਦੱਸਿਆ ਕਿ ਸਭ ਤੋ ਪਹਿਲਾਂ ਇਸ ਦਿਨ ਬਾਬਾ ਸ੍ਰੀ ਚੰਦ ਜੀ ਦੀ ਪੂਜਾ ਪੂਰੇ ਸਾਧੂ ਸਮਾਜ ਦੀ ਮਰਿਆਦਾ ਨਾਲ ਕੀਤੀ ਜਾਵੇਗੀ ਤੇ ਬਾਬਾ ਸ੍ਰੀ ਚੰਦ ਦੀ ਪਵਿੱਤਰ ਬਾਣੀ ਦਾ ਭੋਗ ਪਾਇਆ ਜਾਵੇਗਾ।
ਮਹੰਤ ਰਾਮਦਾਸ ਝੰਡੇ ਦੀ ਰਸਮ ਸੰਬੰਧੀ ਜਾਣਕਾਰੀ ਦਿੰਦੇ ਹੋਏ ।
20-09-2026