ਠੇਕੇਦਾਰ ਵਲੋਂ 3 ਮਹੀਨੇ ਪਹਿਲਾਂ ਬਰਮਾਂ ਠੀਕ ਕਰਨ ਲਈ ਪੁੱਟੀ ਬਿੱਲਪੁਰ ਦੀ ਸੜਕ ਬਣ ਰਹੀ ਹਾਦਸਿਆਂ ਦਾ ਕਾਰਨ
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸੈਣੀਮਾਜਰਾ ਤੋਂ ਵਾਇਆ ਬਿੱਲਪੁਰ, ਮੋਠਾਪੁਰ ਹੁੰਦੀ, ਅਮਰਪੁਰ ਬੇਲਾ ਨੂੰ ਜਾਣ ਵਾਲੀ ਸੜਕ ਦੀਆਂ ਬਰਮਾਂ ਚੌੜੀਆਂ ਕਰਨ ਲਈ ਬਰਮਾਂ ਨੂੰ ਸਬੰਧਿਤ ਠੇਕੇਦਾਰ ਵਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੁੱਟ ਦਿੱਤਾ ਗਿਆ ਹੈ। ਪਰ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਨਾ ਤਾਂ ਸੜਕ ਦੀਆਂ ਬਰਮਾਂ ਨੂੰ ਠੀਕ ਕੀਤਾ ਗਿਆ ਅਤੇ ਨਾ ਹੀ ਇਥੇ ਬਜਰੀ ਤੇ ਲੁੱਕ ਪਾਈ ਗਈ ਹੈ।
ਬ
ਬਿੱਲਪੁਰ ਨੂੰ ਜਾਂਦੀ ਲਿੰਕ ਸੜਕ ਦੀਆਂ ਪੁੱਟੀਆਂ ਬਰਮਾਂ ਵਿਚ ਉੱਗਿਆ ਘਾਹ। ਤਸਵੀਰ: ਢੀਂਡਸਾ
20-09-2026
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸੈਣੀਮਾਜਰਾ ਤੋਂ ਵਾਇਆ ਬਿੱਲਪੁਰ, ਮੋਠਾਪੁਰ ਹੁੰਦੀ, ਅਮਰਪੁਰ ਬੇਲਾ ਨੂੰ ਜਾਣ ਵਾਲੀ ਸੜਕ ਦੀਆਂ ਬਰਮਾਂ ਚੌੜੀਆਂ ਕਰਨ ਲਈ ਬਰਮਾਂ ਨੂੰ ਸਬੰਧਿਤ ਠੇਕੇਦਾਰ ਵਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੁੱਟ ਦਿੱਤਾ ਗਿਆ ਹੈ। ਪਰ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਨਾ ਤਾਂ ਸੜਕ ਦੀਆਂ ਬਰਮਾਂ ਨੂੰ ਠੀਕ ਕੀਤਾ ਗਿਆ ਅਤੇ ਨਾ ਹੀ ਇਥੇ ਬਜਰੀ ਤੇ ਲੁੱਕ ਪਾਈ ਗਈ ਹੈ। ਜਿਸ ਕਰਕੇ ਇਸ ਲਿੰਕ ਸੜਕ ’ਤੇ ਰੋਜ਼ਾਨਾਂ ਹਾਦਸੇ ਹੋ ਰਹੇ ਹਨ। ਬਰਮਾਂ ਪੁੱਟੇ ਜਾਣ ਕਾਰਨ ਸੜਕ ਤੋਂ ਵਾਹਨਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ। ਇੱਥੋ ਤੱਕ ਕੇ ਦੋ ਵੱਡੇ ਵਾਹਨਾਂ ਦਾ ਸੜਕ ਤੋਂ ਕਰਾਸ ਕਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ। ਇਸ ਸਬੰਧ ਵਿਚ ਬਿੱਲਪੁਰ ਅਤੇ ਮੋਠਾਪੁਰ ਦੇ ਲੋਕਾਂ ਨੇ ਦੱਸਿਆ ਕਿ ਸੜਕ ਨਾ ਬਣਨ ਕਾਰਨ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਕਸਰ ਕੋਈ ਨਾ ਕੋਈ ਵਾਹਨ ਇੱਥੇ ਫਸਿਆ ਰਹਿੰਦਾ ਹੈ। ਸਕੂਲੀ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਹਨ। ਬਿੱਲਪੁਰ ਦੀ ਇਕ ਔਰਤ ਇਸ ਸੜਕ ਦੀ ਖਸਤਾ ਹਾਲਤ ਦਾ ਸ਼ਿਕਾਰ ਹੋ ਚੁੱਕੀ ਹੈ। ਸਥਾਨਕ ਲੋਕਾਂ ਅਨੁਸਾਰ ਸੜਕ ਦੇ ਠੇਕੇਦਾਰ ਵਲੋਂ ਬਰਮਾਂ ਪੁੱਟਣ ਉਪਰੰਤ ਇਨ੍ਹਾਂ ਨੂੰ ਸਮੇਂ ਸਿਰ ਚੌੜਾ ਕਰਕੇ ਮੁੜ ਤਿਆਰ ਨਹੀਂ ਕੀਤਾ ਗਿਆ। ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪੁੱਟੀਆਂ ਬਰਮਾਂ ਕਾਰਨ ਸੜਕ ਦੀ ਚੌੜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਵਾਹਨਾਂ ਨੂੰ ਸਾਈਡ ਦੇਣ ਵਿਚ ਵੀ ਮੁਸ਼ਕਿਲ ਆ ਰਹੀ ਹੈ। ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਅਤੇ ਠੇਕੇਦਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਬਰਮਾਂ ਨੂੰ ਜਲਦ ਚੌੜਾ ਕਰਕੇ ਮੁੜ ਤਿਆਰ ਨਹੀਂ ਕਰਨਾ ਸੀ ਤਾਂ ਸੜਕ ਦੀਆਂ ਬਰਮਾਂ ਪੁੱਟੀਆਂ ਹੀ ਕਿਉਂ ਗਈਆਂ? ਸੜਕ ਦੀਆਂ ਪੁੱਟੀਆਂ ਹੋਈਆਂ ਬਰਮਾਂ ਕਾਰਨ ਖਾਸ ਕਰਕੇ ਰਾਤ ਸਮੇਂ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਦੋ ਵਾਹਨ ਆਹਮੋ-ਸਾਹਮਣੇ ਆਉਂਦੇ ਹਨ ਤਾਂ ਸਾਈਡ ਦੇਣ ਲਈ ਢੁੱਕਵੀਂ ਜਗ੍ਹਾ ਨਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲ ਆਉਂਦੀ ਹੈ। ਸੜਕ ਦੀ ਮੌਜੂਦਾ ਹਾਲਤ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।