ਆਲਮਪੁਰ ਵਿਖੇ ਅਕਾਲੀ ਦਲ ਵਾਰਿਸ ਦੀ ਟੀਮ ਦੀ ਹੋਈ ਮੀਟਿੰਗ
ਘਨੌਲੀ, 4 ਅਕਤੂਬਰ (ਜਸਵੀਰ ਸਿੰਘ ਸੈਣੀ)-ਅੱਜ ਪਿੰਡ ਆਲਮਪੁਰ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰੂਪਨਗਰ ਤੋਂ ਭਾਈ ਦਲਵੀਰ ਸਿੰਘ ਜਟਾਣਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਪਿੰਡ ਦੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਦਾ ਵਾਅਦਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਭਾਈ ਦਲਵੀਰ ਸਿੰਘ ਜਟਾਣਾ, ਜਸਵੀਰ ਸਿੰਘ ਜਟਾਣਾ, ਰੁਪਿੰਦਰਪਾਲ ਸਿੰਘ, ਮੁਖਤਿਆਰ ਸਿੰਘ, ਅਵਤਾਰ ਤੇ ਹੋਰ ਟੀਮ ਦੇ ਅਹੁਦੇਦਾਰ ਪਿੰਡ ਦੇ ਨੌਜਵਾਨ ਹਾਜ਼ਰ ਸਨ।
ਆਲਮਪੁਰ ਵਿਖੇ ਹੋਈ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਦੌਰਾਨ ਟੀਮ ਦੇ ਅਹੁਦੇਦਾਰ ਤੇ ਨੌਜਵਾਨ। ਤਸਵੀਰ: ਜਸਵੀਰ ਸਿੰਘ ਸੈਣੀ
05-10-2026