ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸਾਹਿਬ ਵਿਖ਼ੇ ਖੂਨਦਾਨ ਕੈਂਪ ਅੱਜ
ਪੁਰਖਾਲੀ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਮਾਨਵਤਾ ਦੀ ਭਲਾਈ ਲਈ ਨਿਊ ਦਸਮੇਸ਼ ਮੈਡੀਕਲ ਏਜੰਸੀ ਪੁਰਖਾਲੀ ਵਲੋਂ ਇੱਕ ਵਿਸ਼ਾਲ ਖ਼ੂਨਦਾਨ ਕੈਂਪ 1 ਨਵੰਬਰ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸਾਹਿਬ ਜੀ, ਪਿੰਡ ਬੜੀ (ਪੁਰਖਾਲੀ) ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰੂ ਘਰ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਅਤੇ ਪ੍ਰਬੰਧਕ ਡਾਕਟਰ ਸੁਰਿੰਦਰ ਸਿੰਘ ਬਬਾਨੀ ਨੇ ਦੱਸਿਆ ਕਿ ਇਹ ਕੈਂਪ ‘ਖ਼ੂਨਦਾਨ ਮਹਾਂ ਦਾਨ’ ਦੇ ਸੰਦੇਸ਼ ਤਹਿਤ ਲਗਾਇਆ ਜਾ ਰਿਹਾ ਹੈ ਕਿਉਂਕਿ ਤੁਹਾਡਾ ਇੱਕ ਯੋਗਦਾਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ।
ਅਜੀਤ ਡੈਸਕ
01-11-2026