13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇੇ ਡਰੱਗ ਮਨੀ ਸਮੇਤ ਦੋਸ਼ੀ ਕਾਬੂ <br/>

ਅਜੀਤ ਡੈਸਕ 25-01-2026
ਬਾਬਾ ਬਕਾਲਾ ਸਾਹਿਬ, 24 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੀ ਪੁਲਿਸ ਨੂੰ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਉਦੋਂ ਭਾਰੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਇਕ ਦੋਸ਼ੀ ਨੂੰ ਨਸ਼ੀਲੀਆਂ ਗੋਲੀਆਂ ਅਤੇੇ ਡਰੱਗ ਮਨੀ ਸਮੇਤ ਗਿ੍ਫਤਾਰ ਕਰ ਲਿਆ | ਬਾਬਾ ਬਕਾਲਾ ਸਾਹਿਬ ਪੁਲਿਸ ਚੌਂਕੀ ਦੇ ਇੰਚਾਰਜ ਸ: ਤੇਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਹੇਠ ਏ.ਐਸ.ਆਈ. ਹਰਪਾਲ ਸਿੰਘ 429, ਏ.ਐਸ.ਆਈ., ਤਜਿੰਦਰ ਸਿੰਘ, ਹੈੱਡਕਾਂਸਟੇਬਲ ਸੁਖਵਿੰਦਰ ਸਿੰਘ, ਸ਼ਾਦੀ ਲਾਲ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਲ ਸਰਾਏ ਤੋ ਬਾਬਾ ਬਕਾਲਾ ਸਾਹਿਬ ਆਉਂਦਿਆਂ ਪੁਜੀ ਤਾਂ ਬਾਬਾ ਬਕਾਲਾ ਸਾਹਿਬ ਵਲੋਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਭੱਜਣ ਲੱਗਾ ਤਾਂ ਉਸਨੇ ਆਪਣੀ ਪਹਿਨੇ ਹੋਏ ਲੋਅਰ ਦੀ ਸੱਜੀ ਜੇਬ ਵਿਚੋਂ ਆਪਣੇ ਸੱਜੇ ਹੱਥ ਨਾਲ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਸੁੱਟਣ ਲੱਗੇ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਪਤਾ ਲਵਪ੍ਰੀਤ ਸਿੰਘ ਉਰਫ ਲੋਲੀ ਪੁੱਤਰ ਮੇਜਰ ਸਿੰਘ ਵਾਸੀ ਸਠਿਆਲਾ ਦੱਸਿਆ ਉਸਦੀ ਲੋਅਰ ਦੀ ਖੱਬੀ ਜੇਬ ਵਿਚੋਂ ਨਸ਼ੀਲੀਆਂ ਗੋਲੀਆਂ ਖੁੱਲ੍ਹੀਆਂ ਰੰਗ ਚਿੱਟਾ ਅਤੇ ਡਰੱਗ ਮਨੀ 420/-ਰੁਪਏ ਬ੍ਰਾਮਦ ਹੋਏ | ਦੋਸ਼ੀ ਖਿਲਾਫ ਕੇਸ ਦਰਜ ਕਰਨ ਉਪਰੰਤ ਉਸਨੂੰ ਮਾਣਯੋਗ ਬਾਬਾ ਬਕਾਲਾ ਸਾਹਿਬ ਐਸ.ਡੀ.ਜੇ.ਐਮ. ਦੀ ਅਦਾਲਤ ਵਿਚ ਪੇਸ਼ ਕਰਦਿਆਂ ਅਗਲੇਰੀ ਕਾਰਵਾਈ ਕੀਤੀ ਗਈ ਹੈ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਜਨਾਲਾ ਦੀ ਚੋਣ ਡਾ: ਬਲਵਿੰਦਰ ਸਿੰਘ ਲੰਗੋਮਾਹਲ ਸਰਬਸੰਮਤੀ ਨਾਲ ਚੌਥੀ ਵਾਰ ਬਣ... ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕਰਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।