13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਜਨਾਲਾ ਦੀ ਚੋਣ ਡਾ: ਬਲਵਿੰਦਰ ਸਿੰਘ ਲੰਗੋਮਾਹਲ ਸਰਬਸੰਮਤੀ ਨਾਲ ਚੌਥੀ ਵਾਰ ਬਣੇ ਪ੍ਰਧਾਨ <br/>

ਅਜੀਤ ਡੈਸਕ 25-01-2026
ਜਸਬੀਰ ਸਿੰਘ ਨਿੱਝਰ ਅਜਨਾਲਾ ਬਣੇ ਯੂਨੀਅਨ ਦੇ ਖਜਾਨਚੀ
ਅਜਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਅੰਦਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਜਨਾਲਾ ਦੀ ਹੋਈ ਚੋਣ ਵਿਚ ਪਿਛਲੇ ਲੰਬੇ ਸਮੇਂ ਤੋਂ ਆਰ. ਐੱਮ. ਪੀ. ਡਾਕਟਰਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਜੀਅ ਜਾਨ ਨਾਲ ਸੇਵਾ ਕਰ ਰਹੇ ਡਾ: ਬਲਵਿੰਦਰ ਸਿੰਘ ਲੰਗੋਮਾਹਲ ਨੂੰ ਮੁੜ ਸਰਬਸੰਮਤੀ ਨਾਲ ਬਲਾਕ ਅਜਨਾਲਾ ਦਾ ਚੌਥੀ ਵਾਰ ਪ੍ਰਧਾਨ ਚੁਣਿਆ ਗਿਆ | ਪ੍ਰਧਾਨ ਤੋਂ ਇਲਾਵਾ ਹੋਰਨਾਂ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਬਿਕਰਮਜੀਤ ਸਿੰਘ ਚੇਅਰਮੈਨ, ਅੰਮਿ੍ਤਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਬੀਰ ਸਿੰਘ ਨਿੱਝਰ ਖਜਾਨਚੀ, ਬਿਕਰਮਜੀਤ ਸਿੰਘ ਮਟੀਆ ਸੀਨੀਅਰ ਸਲਾਹਕਾਰ, ਗੁਰਮੁਖ ਸਿੰਘ ਦੀਨੇਵਾਲੀ, ਕੁਲਵੰਤ ਸਿੰਘ ਗ੍ਰੰਥਗੜ੍ਹ, ਹਰਪ੍ਰਤਾਪ ਸਿੰਘ ਡੱਲਾ, ਗੁਰਵਿੰਦਰ ਸਿੰਘ ਤੇੜੀ ਅਤੇ ਸਵਰਨਜੀਤ ਸਿੰਘ ਸੌੜੀਆਂ (ਸਾਰੇ ਮੀਤ ਪ੍ਰਧਾਨ), ਅਵਤਾਰ ਸਿੰਘ ਦਾਲਮ ਜਨਰਲ ਸਕੱਤਰ, ਕਿਰਪਾਲ ਸਿੰਘ ਰਾਜਾਸਾਂਸੀ ਸਲਾਹਕਾਰ, ਸਵਿੰਦਰ ਸਿੰਘ ਜੱਟਾ ਅਤੇ ਡਾ: ਦਿਲਬਾਗ ਸਿੰਘ ਰਮਦਾਸ ਪ੍ਰੈੱਸ ਸਕੱਤਰ ਚੁਣੇ ਗਏ | ਇਸ ਮੌਕੇ ਹਾਜ਼ਰ ਆਰ. ਐੱਮ. ਪੀ. ਡਾਕਟਰਾਂ ਵਲੋਂ ਚੌਥੀ ਵਾਰ ਪ੍ਰਧਾਨ ਚੁਣੇ ਗਏ ਡਾ. ਬਲਵਿੰਦਰ ਸਿੰਘ ਲੰਗੋਮਾਹਲ ਨੂੰ ਹਾਰ ਪਾ ਕੇ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ | ਇਸ ਦੌਰਾਨ ਪ੍ਰਧਾਨ ਡਾ: ਬਲਵਿੰਦਰ ਸਿੰਘ ਲੰਗੋਮਾਹਲ ਨੇ ਸਮੂਹ ਆਰ. ਐੱਮ. ਪੀ. ਡਾਕਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਰ. ਐੱਮ. ਪੀ. ਡਾਕਟਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਪਹਿਲਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਯਤਨਸ਼ੀਲ ਰਹਿਣਗੇ | ਉਨ੍ਹਾਂ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਕਈ ਦਹਾਕਿਆਂ ਤੋਂ ਬੰਦ ਪਈ ਰਜਿਸਟਰੇਸ਼ਨ ਮੁੜ ਚਾਲੂ ਕਰਕੇ ਆਰ. ਐੱਮ. ਪੀ. ਡਾਕਟਰਾਂ ਨੂੰ ਪੰਜਾਬ ਵਿਚ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਵੇ ਤੇ ਹੋਰਨਾਂ ਮੰਗਾਂ ਦਾ ਵੀ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਸ੍ਰੀ ਸ਼ਾਰਦਾ ਮਾਤਾ ਮੰਦਰ ਕਮੇਟੀ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ <br/> ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇੇ ਡਰੱਗ ਮਨੀ ਸਮੇਤ ਦੋਸ਼ੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।