22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਗੁਰਦੁਆਰਾ ਬਾਬਾ ਹਰਜੂ ਹਰਿ ਹਰਜੀਤ ਸਿੰਘ ਸੁਧਾਰਪੁਰੀ ਵਿਖੇ 10 ਰੋਜ਼ਾ ਹੋਲੇ ਮਹੱਲੇ ਦੇ ਦੀਵਾਨਾਂ ਦੀ ਆਰੰਭਤਾ 24 ਨੂੰ -ਬਾਬਾ ਅਮਰੀਕ ਸਿੰਘ <br/>

ਅਜੀਤ ਡੈਸਕ 18-02-2026
ਜੇਠੂਵਾਲ, 17 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਗੁਰਦੁਆਰਾ ਬਾਬਾ ਹਰਜੂ ਹਰਿ ਹਰਜੀਤ ਸਿੰਘ ਪਿੰਡ ਜੇਠੂਵਾਲ ਸੁਧਾਰਪੁਰੀ ਵਿਖੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ 24 ਫਰਵਰੀ ਤੋਂ ਲੈ ਕੇ 5 ਮਾਰਚ ਤੱਕ 10 ਰੋਜਾ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ | ਇਨ੍ਹਾਂ ਹੋਲੇ ਮਹੱਲੇ ਦੀਵਾਨਾ ਦੀ ਆਰੰਭਤਾ 24 ਫਰਵਰੀ ਨੂੰ ਹੋਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਸੁਧਾਰਪੁਰੀ ਵਾਲਿਆਂ ਨੇ ਦੱਸਿਆ ਕਿ ਹੋਲੇ ਮਹੱਲੇ ਨੂੰ ਸਮਰਪਿਤ 10 ਸ੍ਰੀ ਅਖੰਡ ਪਾਠ ਦੀ ਲੜੀ 24 ਫਰਵਰੀ ਨੂੰ ਆਰੰਭ ਹੋਵੇਗੀ ਜਿਨ੍ਹਾਂ ਦਾ ਭੋਗ 5 ਮਾਰਚ ਨੂੰ ਪਾਏ ਜਾਣਗੇ | ਹੋਲੇ ਮਹੱਲੇ ਮੌਕੇ ਸਜਾਏ ਜਾ ਰਹੇ ਦੀਵਾਨਾ ਵਿਚ ਪੁੱਜ ਰਹੇ ਜਥਿਆਂ ਵਿਚ ਢਾਡੀ ਜਥਾ ਰੂਪ ਸਿੰਘ ਸੋਹਲ, ਕੁਲਜੀਤ ਸਿੰਘ ਬਾਬਾ ਬਕਾਲਾ, ਬਲਵੰਤ ਸਿੰਘ ਅਜਾਦ ਢਾਡੀ ਜਥਾ, ਅਮਰਜੀਤ ਸਿੰਘ ਕੋਮਲ ਢੱਡੇ ਕਵੀਸ਼ਰ, ਢਾਡੀ ਜਥਾ ਕੁਲਵਿੰਦਰ ਸਿੰਘ ਐੱਮ. ਏ., ਢਾਡੀ ਕੇਵਲ ਸਿੰਘ ਕੋਮਲ, ਕਵੀਸਰੀ ਜਥਾ ਪਰਮਜੀਤ ਸਿੰਘ ਯੂ. ਕੇ., ਢਾਡੀ ਜਥਾ ਨਿਰਮਲ ਸਿੰਘ ਜੇਠੂਵਾਲ ਆਦਿ ਦੁਆਰਾ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ 10 ਦਿਨ ਹੀ ਹੋਲੇ ਮਹੱਲੇ ਦੇ ਦੀਵਾਨਾ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਣਗੇ | ਇਸ ਮੌਕੇ ਬਲਰਾਜ ਸਿੰਘ ਹੈਪੀ, ਨੰਬਰਦਾਰ ਬਿਕਰਮ ਸਿੰਘ ਸੁਧਾਰਪੁਰੀ, ਅਵਤਾਰ ਸਿੰਘ, ਸਰਨਜੀਤ ਸਿੰਘ ਰਿੰਕੂ, ਕਾਬਲ ਸਿੰਘ ਸੋਨੂੰ, ਲੱਖਾ ਸਿੰਘ ਰੋਮਾਣਾ ਚੱਕ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਬੀਰ ਸਿੰਘ ਜੱਸੀ ਜੇਠੂਵਾਲ, ਜਸਬੀਰ ਸਿੰਘ ਔਲਖ, ਕਰਮਜੀਤ ਸਿੰਘ ਸੋਨੂੰ, ਲਛਮਣ ਸਿੰਘ ਸੇਵਾ ਮੁਕਤ ਏ. ਐੱਸ. ਆਈ., ਪ੍ਰਧਾਨ ਗੁਰਮੇਜ ਸਿੰਘ, ਸਾਬਕਾ ਪੰਚ ਮਲਕੀਤ ਸਿੰਘ, ਸੁਖਦੇਵ ਸਿੰਘ ਬਿੱਟੂ, ਅਨੂਪ ਸਿੰਘ ਸੁਧਾਰਪੁਰੀ ਆਦਿ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਲਾ ਆਗੂ ਬੀਬੀ ਰਾਜਵਿੰਦਰ ਕੌਰ ਆਪਣੀਆਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ <br/> ਅਗਲੀ ਖ਼ਬਰ ਕਹਾਣੀਕਾਰ ਲਾਲ ਸਿੰਘ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।