19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗੁਰਦੁਆਰਾ ਸੰਤਸਰ ਬੇਗੇਵਾਲ ਵਿਖੇ ਧਾਰਮਿਕ ਸਮਾਗਮ 4 ਨੂੰ <br/>

ਗੁਰਦੁਆਰਾ ਸੰਤਸਰ ਬੇਗੇਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਾਨ ਸੰਤ ਬਾਬਾ ਕਰਨੈਲ ਸਿੰਘ | ਨਾਲ ਬਾਬਾ ਸਤਨਾਮ ਸਿੰਘ, ਸਤਵੰਤ ਸਿੰਘ ਸੰਧੂ, ਅਵਤਾਰ ਸਿੰਘ, ਜਗਮੇਰ ਸਿੰਘ, ਪ੍ਰਗਟ ਸਿੰਘ ਚੁਗਾਵਾਂ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 02-05-2026
ਮਜੀਠਾ, 1 ਮਈ (ਮਨਿੰਦਰ ਸਿੰਘ ਸੋਖੀ)-ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਜਨਮ ਦਿਹਾੜੇ ਸੰਬੰਧੀ ਗੁਰਦੁਆਰਾ ਸੰਤਸਰ ਬੇਗੇਵਾਲ ਕੋਟਲਾ ਪੀਤੂ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕਰਨੈਲ ਸਿੰਘ, ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਸਮਾਗਮ 4 ਮਈ ਨੂੰ ਕਰਾਇਆ ਜਾ ਰਿਹਾ ਹੈ | ਸਮਾਗਮਾਂ ਸੰਬੰਧੀ ਗੱਲਬਾਤ ਕਰਦਿਆਂ ਸ੍ਰੀ ਮਾਨ ਸੰਤ ਬਾਬਾ ਕਰਨੈਲ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਕਥਾਵਾਚਕ ਮਨੋਹਰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਦਾ ਯਤਨ ਕਰਨਗੇ | ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਸ ਮਹਾਨ ਦਿਹਾੜੇ ਮੌਕੇ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕਿਹਾ | ਇਸ ਮੌਕੇ ਸੇਵਾਦਾਰ ਬਾਬਾ ਸਤਨਾਮ ਸਿੰਘ, ਪ੍ਰਗਟ ਸਿੰਘ ਚੁਗਾਵਾਂ, ਜਸਵੰਤ ਸਿੰਘ ਪੰਨੂੰ, ਸਤਵੰਤ ਸਿੰਘ ਸੰਧੂ, ਸਰਪੰਚ ਲਖਵਿੰਦਰ ਸਿੰਘ ਬੇਗੇਵਾਲ, ਗੁਲਵੰਤ ਸਿੰਘ ਸੰਧੂ, ਸਰਦੂਲ ਸਿੰਘ ਹਵੇਲੀਆਂ, ਅਵਤਾਰ ਸਿੰਘ ਤਰਗੜ੍ਹ, ਲਖਵਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ ਪ੍ਰਧਾਨ, ਰਵਿੰਦਰ ਸਿੰਘ ਵਿੰਦਾ ਮਜੀਠਾ, ਗੁਰਨਾਮ ਸਿੰਘ ਤੇ ਜਗਮੇਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਸੋਹੀਆਂ ਕਲਾਂ ਵਿਖੇ ਰਾਸ਼ਟਰੀ ਟੀ.ਬੀ. ਕੰਟਰੋਲ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਕੇ ਬਾਗ ਬੇਦਾਦਪੁਰ ਵਿਖੇ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।