10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਾਲਜ ਸਠਿਆਲਾ 'ਚ ਐਨ.ਸੀ.ਸੀ. ਯੂਨਿਟ ਵਲੋਂ ਸੀਨੀਅਰ ਕੈਡਿਟਾਂ ਨੂੰ ਵਿਦਾਇਗੀ 'ਤੇ ਕੀਤਾ ਸਨਮਾਨਿਤ <br/>

ਕਾਲਜ ਸਠਿਆਲਾ ਵਿਖੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਤੇ ਐਡਵੋਕੇਟ ਹੇਮਦੀਪ ਸ਼ਰਮਾ ਐਨ.ਸੀ.ਸੀ. ਕੈਡਿਟਾਂ ਨੂੰ ਸਨਮਾਨ ਚਿੰਨ੍ਹ ਦੇਣ ਸਮੇਂ ਸਟਾਫ ਮੈਂਬਰਾਂ ਨਾਲ | ਤਸਵੀਰ : ਜਗੀਰ ਸਿੰਘ ਸਫਰੀ <br/> 03-05-2026
ਸਠਿਆਲਾ, 2 ਮਈ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਇੰਚਾਰਜ ਡਾ. ਹਰਸਿਮਰਨ ਕੌਰ ਦੀ ਅਗਵਾਈ 'ਚ ਐੱਨ.ਸੀ. ਸੀ. ਯੂਨਿਟ ਦੇ ਰੁਖ਼ਸਤ ਹੋ ਰਹੇ ਸੀਨੀਅਰ ਕੈਡਿਟਾਂ ਨੂੰ ਵਿਦਾਇਗੀ ਸਮਾਗਮ 'ਚ ਸਨਮਾਨਿਤ ਕੀਤਾ | ਇਸ ਮੌਕੇ ਐਡਵੋਕੇਟ ਹੇਮਦੀਪ ਸ਼ਰਮਾ ਨੇ ਕਿਹਾ ਕਿ ਐੱਨ. ਸੀ. ਸੀ. ਇਕ ਅਜਿਹਾ ਮੰਚ ਹੈ ਜੋ ਨੌਜਵਾਨਾਂ 'ਚ ਅਨੁਸ਼ਾਸਨ, ਲੀਡਰਸ਼ਿਪ, ਆਤਮ-ਵਿਸ਼ਵਾਸ, ਸਮਰਪਣ ਤੇ ਦੇਸ਼-ਸੇਵਾ ਦੀ ਭਾਵਨਾ ਨੂੰ ਵਿਕਸਿਤ ਕਰਦਾ ਹੈ | ਉਨ੍ਹਾਂ ਨੇ ਕੈਡਿਟਾਂ ਨੂੰ ਜੀਵਨ ਦੇ ਹਰ ਖੇਤਰ 'ਚ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਅਤੇ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਇੰਚਾਰਜ ਡਾ. (ਲੈਫ) ਹਰਸਿਮਰਨ ਕੌਰ ਨੇ ਸੰਬੋਧਨ 'ਚ ਕਿਹਾ ਕਿ ਐਨ. ਸੀ. ਸੀ. ਸਿਰਫ਼ ਇਕ ਸੰਸਥਾ ਨਹੀਂ, ਸਗੋਂ ਇਕ ਅਜਿਹਾ ਜੀਵਨ-ਮਾਰਗ ਹੈ ਜੋ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਟੀਮ ਭਾਵਨਾ, ਲੀਡਰਸ਼ਿਪ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ | ਉਨ੍ਹਾਂ ਰੁਖ਼ਸਤ ਹੋਏ ਐੱਨ. ਸੀ. ਸੀ. ਤੋਂ ਮਿਲੀਆਂ ਸਿੱਖਿਆਵਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਮਜ਼ਬੂਤ ਆਧਾਰ ਬਣਨਗੀਆਂ | ਉਨ੍ਹਾਂ ਨੇ ਕੈਡਿਟਾਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਵੀ ਜਾਣ, ਆਪਣੇ ਚੰਗੇ ਚਾਲ-ਚਲਣ, ਮਿਹਨਤ ਤੇ ਸੇਵਾ ਭਾਵਨਾ ਨਾਲ ਕਾਲਜ, ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਹਮੇਸ਼ਾਂ ਉੱਚਾ ਕਰਨ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ 'ਚ ਗੀਤ, ਕਵਿਤਾਵਾਂ, ਲੋਕ ਨਾਚ ਨੇ ਹਾਜ਼ਰੀਨ ਦਾ ਮਨ ਮੋਹ ਲਿਆ | ਪ੍ਰੋਗਰਾਮ ਦੇ ਅੰਤ 'ਚ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਤੇ ਐਡਵੋਕੇਟ ਹੇਮਦੀਪ ਸ਼ਰਮਾ ਵਲੋਂ ਰੁਖ਼ਸਤ ਹੋ ਰਹੇ ਐਨ. ਸੀ. ਸੀ. ਕੈਡਟਾਂ ਨੂੰ ਵੀ ਸਨਮਾਨ ਚਿੰਨ੍ਹ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਟਾਫ 'ਚੋਂ ਕਰਮਬੀਰ ਸਿੰਘ, ਹੀਰਾ ਲਾਲ, ਮਨਦੀਪ ਸਿੰਘ, ਮਨੂ ਬਾਲਾ ਅਤੇ ਮਨੀਸ਼ਾ ਤੋਂ ਇਲਾਵਾ ਐਨ. ਸੀ. ਸੀ. ਕੈਡਿਟ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲ ਸਟਾਫ਼ ਵਲੋਂ ਹਲਕਾ ਇੰਚਾਰਜ ਸੋਨੀਆ ਮਾਨ ਦਾ ਸਨਮਾਨ <br/> ਅਗਲੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।