10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਕੂਲ ਸਟਾਫ਼ ਵਲੋਂ ਹਲਕਾ ਇੰਚਾਰਜ ਸੋਨੀਆ ਮਾਨ ਦਾ ਸਨਮਾਨ <br/>

ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਓਠੀਆਂ ਵਿਖੇ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦੇ ਪਿ੍ੰਸੀਪਲ ਮੈਡਮ ਅਰਚਨਾ ਬੋਸ ਤੇ ਸਕੂਲ ਸਟਾਫ | : ਗੁਰਵਿੰਦਰ ਸਿੰਘ ਛੀਨਾ <br/> 03-05-2026
ਓਠੀਆਂ, 2 ਮਈ (ਗੁਰਵਿੰਦਰ ਸਿੰਘ ਛੀਨਾ)-ਸੀਨੀਅਰ ਸੈਕੰਡਰੀ ਸਕੂਲ ਓਠੀਆਂ ਵਿਖੇ ਕਰਵਾਏ ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਸਕੂਲ ਆਉਣ 'ਤੇ ਸਮੂਹ ਸਕੂਲ ਸਟਾਫ ਵਲੋਂ ਜੀ ਆਇਆਂ ਆਖਿਆ ਅਤੇ ਸਕੂਲ ਦੀਆਂ ਗਤੀਵਿਧੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ | ਸਕੂਲ 'ਚ ਬਣਾਏ ਗਏ ਸਾਇੰਸ ਲੈਬ ਵਾਲੇ ਕਮਰੇ ਬਾਰੇ ਉਨ੍ਹਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ, ਉਨ੍ਹਾਂ ਵਲੋਂ ਕਲਾਸਾਂ 'ਚ ਜਾ ਕੇ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਗੱਲਬਾਤਾਂ ਕੀਤੀਆਂ ਅਤੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਮੈਡਮ ਅਰਚਨਾ ਬੋਸ ਤੇ ਸਮੂਹ ਸਟਾਫ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਸਟਾਫ ਦੇ ਲੈਕਚਰਾਰ ਕਮਲਨੈਨ ਸਿੰਘ, ਜਤਿੰਦਰ ਕੁਮਾਰ, ਸੁਖਦੇਵ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ, ਰਾਜਬੀਰ ਸਿੰਘ, ਮਨਜੀਤ ਕੌਰ, ਸੁਮੀਤ ਕੌਰ, ਮਨਪ੍ਰੀਤ ਕੌਰ, ਮਿਸ ਨਿਸ਼ਾ, ਦਿਲਬਾਗ ਸਿੰਘ ਤੇ ਮੈਡਮ ਰੀਟਾ, ਹਰਦੀਪ ਸਿੰਘ, ਜਗਰੂਪ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਇੰਸ: ਰਘਬੀਰ ਸਿੰਘ ਸਰਕਾਰੀ ਸ.ਸ.ਸ. ਸਠਿਆਲਾ ਵਿਖੇ ਵਿਧਾਇਕ ਦੇ ਭਰਾਤਾ ਹਰਜਿੰਦਰ ਸਿੰਘ ਵਲੋਂ ਫਿਜ਼ਿਕਸ ਤੇ ਕੰਪਿਊਟ... ਅਗਲੀ ਖ਼ਬਰ ਕਾਲਜ ਸਠਿਆਲਾ 'ਚ ਐਨ.ਸੀ.ਸੀ. ਯੂਨਿਟ ਵਲੋਂ ਸੀਨੀਅਰ ਕੈਡਿਟਾਂ ਨੂੰ ਵਿਦਾਇਗੀ 'ਤੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।