25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਤਲਬੀਰ ਸਿੰਘ ਗਿੱਲ ਨੇ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿਚ ਸ਼ਹਿਰ ਮਜੀਠਾ ਵਿਚ ਸ਼ਹਿਰ ਵਾਸੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ <br/>

ਅਜੀਤ ਡੈਸਕ 11-05-2026
ਮਜੀਠਾ, 10 ਮਈ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਆਉਂਦੀਆਂ ਨਗਰ ਕੌਂਸਲ ਚੋਣਾਂ ਲਈ ਸ਼ਹਿਰ ਮਜੀਠਾ ਵਿਚ ਸ਼ਹਿਰ ਵਾਸੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ | ਸ਼ਹਿਰ ਦੀ ਵਾਰਡ ਨੰਬਰ 11 ਤੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਮਜੀਠਾ ਪ੍ਰਭਦਿਆਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਗਿੱਲ ਨੇ ਵਾਰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਅਤੇ ਵਾਰਡ ਵਾਸੀਆਂ ਦੇ ਕੀਮਤੀ ਸੁਝਾਅ ਸੁਣੇ | ਗਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਮਜੀਠਾ ਸ਼ਹਿਰ ਦੀ ਤਰੱਕੀ, ਵਿਕਾਸ ਅਤੇ ਬਿਹਤਰ ਭਵਿੱਖ ਲਈ ਜਨਤਾ ਦਾ ਸਾਥ ਅਤੇ ਆਸ਼ੀਰਵਾਦ ਹੀ ਸਾਡੀ ਸਭ ਤੋਂ ਵੱਡੀ ਜਿੱਤ ਅਤੇ ਤਾਕਤ ਹੋਵੇਗੀ | ਉਨ੍ਹਾਂ ਨੇ ਕਿਹਾ ਸ਼ਹਿਰ ਦੀ ਹਰੇਕ ਵਾਰਡ ਵਿਚ ਵਾਰਡ ਇੰਚਾਰਜਾਂ ਦੀਆਂ ਨਗਰ ਕੌਂਸਲ ਚੋਣਾ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਹਨ ਜਿਹੜੇ ਕਿ ਆਪਣੀ ਆਪਣੀ ਵਾਰਡ ਵਿਚ ਆਪ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ ਅਤੇ ਉਨ੍ਹਾਂ ਦੇ ਹੱਲ ਕਰਨਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਦਿਲੀ ਖਾਹਿਸ਼ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਜਿਸ ਵਾਸਤੇ ਉਨ੍ਹਾਂ ਨੇ ਸੱਤਾ ਵਿਚ ਆਉਣ ਸਾਰ ਪਹਿਲੇ ਦਿਨ ਤੋਂ ਹੀ ਯਤਨ ਕਰਨੇ ਆਰੰਭ ਕਰ ਦਿੱਤੇ ਸਨ ਜਿਨ੍ਹਾਂ ਵਿਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕਰ ਲਈ ਹੈ | ਗਿੱਲ ਨੇ ਕਿਹਾ ਪੰਜਾਬ ਵਿਚ ਪਿਛਲੇ ਲੰਮੇ ਸਮੇ ਤੋਂ ਬਣਦੀਆਂ ਆ ਰਹੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਵਾਸਤੇ ਕੁਝ ਨਹੀ ਕੀਤਾ ਸਿਰਫ ਲੋਕਾਂ ਦੀਆਂ ਵੋਟਾਂ ਤੇ ਸਿਆਸਤ ਹੀ ਕੀਤੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਜ਼ੋ ਕਿਹਾ ਉਹ ਕਰ ਦਿਖਾਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾ ਜਿੱਤਣ ਤੋਂ ਬਾਅਦ ਸ਼ਹਿਰ ਮਜੀਠਾ ਨੂੰ ਨਮੂਨੇ ਦਾ ਸਹਿਰ ਬਣਾ ਕੇ ਦਿਖਾਵਾਗੇ | ਇਸ ਮੌਕੇ ਤਲਬੀਰ ਸਿੰਘ ਗਿੱਲ ਦੇ ਨਾਲ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਸਤਿੰਦਰ ਸਿੰਘ ਸ਼ਾਹ, ਹਰਭੁਪਿੰਦਰ ਸਿੰਘ ਸ਼ਾਹ, ਪ੍ਰਭਦਿਆਲ ਸਿੰਘ ਸਾਬਕਾ ਪ੍ਰਧਾਨ, ਕਾਬਲ ਸਿੰਘ ਗਿੱਲ, ਪ੍ਰਵੀਨ ਕੁਮਾਰ ਪਿੰਕਾ, ਜੈਪਾਲ ਮਹਾਜਨ, ਨੀਰਜ਼ ਸ਼ਰਮਾ, ਬਲਵੰਤ ਸਿੰਘ, ਮੱਖਣ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਹਰਭਜਨ ਸਿੰਘ, ਕੁਲਵੰਤ ਸਿੰਘ, ਰਵੀ ਸ਼ੰਕਰ, ਅਮਰਜੀਤ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਦਲਜੀਤ ਸਿੰਘ, ਕਾਬਲ ਸਿੰਘ, ਜੋਤ ਅੰਸ਼ਵੀਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੌਇਆਲ ਕੈਂਬਿ੍ਜ ਸਕੂਲ ਵਿਖੇ ਮਾਂ ਦਿਵਸ ਦੇ ਜਸ਼ਨ ਮਨਾਏ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਸਾਉਣੀ ਦੀਆਂ ਫਸਲਾਂ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।