ਬਿਆਸ, 10 ਮਈ (ਨਰਿੰਦਰ ਸਿੰਘ)-ਰੌਇਆਲ ਕੈਂਬਿ੍ਜ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਨੇ ਪ੍ਰਤਿਭਾ ਅਤੇ ਪਿਆਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਾਂ ਦਿਵਸ ਮਨਾਇਆ | ਇਸ ਸਮਾਗਮ ਵਿਚ ਡਾਂਸ, ਗਿੱਧਾ, ਭੰਗੜਾ ਅਤੇ ਮਾਡਲਿੰਗ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ, ਇਸ ਸਮੇਂ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਵਿਦਿਆਰਥੀਆਂ ਸਮੇਤ ਇਕੱਠੇ ਸਟੇਜ ਉੱਤੇ ਖੂਬ ਧਮਾਲ ਮਚਾਈ | ਪਿ੍ੰਸੀਪਲ ਸ੍ਰੀਮਤੀ ਧਰਵਿੰਦਰ ਕੌਰ ਨੇ ਸਟਾਫ ਦੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸਮਾਗਮ ਦਾ ਨਿਰਵਿਘਨ ਪ੍ਰਦਰਸ਼ਨ ਸੰਪੂਰਨ ਉੱਤਮਤਾ ਅਤੇ ਮੁੱਖ ਪਰਿਵਾਰਕ ਕਦਰਾਂ-ਕੀਮਤਾਂ ਦੇ ਪਾਲਣ-ਪੋਸ਼ਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਹ ਜਸ਼ਨ ਇੱਕ ਸ਼ਾਨਦਾਰ ਸਫ਼ਲਤਾ ਦੇ ਰੂਪ ਵਿਚ ਸਮਾਪਤ ਹੋਇਆ |