ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨੀ ਸੀ.ਬੀ.ਐੱਸ.ਈ. ਵਲੋਂ ਸੈਸ਼ਨ 2025-26 ਦੇ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਨਿਪਸ ਸਕੂਲ ਬਤਾਲਾ ਦਾ ਨਤੀਜਾ ਬਹੁਤ ਵਧੀਆ ਰਿਹਾ | ਵਿਦਿਆਰਥਣ ਗੁਰਹਰਲੀਨ ਕੌਰ ਨੇ 96.4% ਅੰਕ ਲੈ ਕੇ ਸਕੂਲ ਦੇ ਵਿਚੋਂ ਟੋਪ ਪੋਜੀਸ਼ਨ ਹਾਸਿਲ ਕੀਤੀ | ਇਸੇ ਤਰ੍ਹਾਂ ਵਿਦਿਆਰਥਣ ਗੁਰਲੀਨ ਕੌਰ ਨੇ 92% ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜਾਨਵੀ ਕਾਲੀਆ ਨੇ 90% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਨਤੀਜੇ ਸ਼ਾਨਦਾਰ ਆਉਣ 'ਤੇ ਸਕੂਲ ਦੇ ਪ੍ਰਧਾਨ ਕੁਲਬੀਰ ਸਿੰਘ ਮਾਨ ਬਾਬਾ ਬਕਾਲਾ ਸਾਹਿਬ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਦੇ ਡਾਇਰੈਕਟਰ ਸ: ਮਨਪ੍ਰੀਤ ਸਿੰਘ ਟੱਕਰ ਅਤੇ ਵਾਈਸ ਪਿ੍ੰਸੀਪਲ ਅਮਨਪਾਲ ਸਿੰਘ ਨੇ ਟੋਪ ਪੁਜੀਸ਼ਨਾ 'ਤੇ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਿਦਿਆਰਥੀਆਂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਧੀਆ ਨਤੀਜੇ ਦਾ ਸਿਹਰਾ ਅਧਿਆਪਕਾਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ 43 ਬੱਚੇ 12ਵੀਂ ਜਮਾਤ ਦੇ ਇਮਤਿਹਾਨ ਵਿਚ ਬੈਠੇ ਜਿਸ ਵਿਚ ਗੁਰਹਰਲੀਨ ਕੌਰ (96.4%) , ਗੁਰਲੀਨ ਕੌਰ (92.4%), ਮੁਸਕਾਨ (88% ਜੈਸਮੀਨ ਕੌਰ (87%), ਕਸ਼ਿਸ਼ ਸ਼ਰਮਾ (86%), ਰਮਨੀਕ ਢਿੱਲੋਂ (82%) ਰੂਪਜੀਤ ਕੌਰ (81% ਪਰਨੀਤ ਕੌਰ (77%), ਅਰਮੀਤ ਕੌਰ (76%), ਜਸਮੀਨ ਕੌਰ (76%), ਜਸਮੀਨ ਕੌਰ 2(76%), ਤਨਵੀਰ ਕੌਰ (76%), ਗੁਰਸ਼ਰਨਜੀਤ ਕੌਰ (76%), ਸਿਮਰਨਜੀਤ ਕੌਰ (75.4%) ਤੇ ਅਰਸ਼ਦੀਪ ਸਿੰਘ (75%) ਅੰਕ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਕੋਆਰਡੀਨੇਟਰ ਮੈਡਮ ਗੁਰਵਿੰਦਰ ਕੌਰ ਪੱਡਾ ਤੇ ਮੀਨੂ ਸ਼ਰਮਾ ਵੀ ਹਾਜ਼ਰ ਸਨ |