ਚੌਂਕ ਮਹਿਤਾ, 18 ਮਈ (ਧਰਮਿੰਦਰ ਸਿੰਘ ਭੰਮਰਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਘ ਦਾ ਪੰਜਾਬ ਬੋਰਡ ਦਾ ਬਾਰ੍ਹਵੀਂ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਾਰੇ ਹੀ ਵਿਦਿਆਰਥੀ ਬਹੁਤ ਹੀ ਵਧੀਆ ਨੰਬਰਾਂ ਨਾਲ ਪਾਸ ਹੋਏ | ਮੈਡੀਕਲ ਵਿਚ ਬਲਪ੍ਰੀਤ ਕੌਰ 94%, ਰਮਨਪ੍ਰੀਤ ਕੌਰ 93.60%, ਨਵਜੋਤ ਕੌਰ 93.40%, ਧੰਨਗੁਰਲੀਨ ਕੌਰ 92.2%, ਲਵਪ੍ਰੀਤ ਕੌਰ 91.4%, ਅਵਨੀਤ ਕੌਰ ਅਤੇ ਸਹਿਜਪ੍ਰੀਤ ਕੌਰ 90.8%, ਖੁਸ਼ਲੀਨ ਕੌਰ 90.2% ਨੰਬਰ ਪ੍ਰਾਪਤ ਕੀਤੇ | ਨਾਨ ਮੈਡੀਕਲ ਵਿੱਚ ਮਨਰੀਤ ਕੌਰ 96.40%, ਅਭੀਜੀਤ ਸਿੰਘ 92.6%, ਯੋਗਿਤਾ ਬਾਵਾ 92.4%, ਰਿਪਨਾਜਦੀਪ ਕੌਰ 91.8%, ਐਸ਼ਪ੍ਰੀਤ ਸਿੰਘ , ਅਰਮਾਨਦੀਪ ਸਿੰਘ 91.2% ਨੰਬਰ ਪ੍ਰਾਪਤ ਕੀਤੇ | ਕਾਮਰਸ ਵਿੱਚ ਜਸਲੀਨ ਕੌਰ 86.2%, ਅਮਾਨਤਪ੍ਰੀਤ ਸਿੰਘ 84.8%, ਸੁਹੇਲਪ੍ਰੀਤ ਸਿੰਘ 84.6% ਨੰਬਰ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਬਾਕੀ ਸਾਰੇ ਹੀ ਵਿਦਿਆਰਥੀ ਵਧੀਆ ਨੰਬਰ ਲੈ ਕੇ ਪਾਸ ਹੋਏ | ਸੰਸਥਾ ਵੱਲਾੋ ਇਹਨਾਂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸਦੇ ਨਾਲ ਹੀ ਸ਼ਿਵ ਕੁਮਾਰ 89.8% ਨੂੰ ਮੈਡਲ ਦੇ ਨਾਲ ਹੀ ਵਧੀਆ ਅਨੁਸ਼ਾਸ਼ਨ ਵਿਚ ਰਹਿਣ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਚੇਅਰਮੈਨ ਰਘਬੀਰ ਸਿੰਘ ਸੋਹਲ ਨੇ ਸਾਰੇ ਹੀ ਵਿਦਿਆਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ, ਪਿ੍ੰਸੀਪਲ ਮਨਤੇਸ਼ ਕੁਮਾਰ, ਡਾਇਰੈਕਟਰ ਜਸਪ੍ਰੀਤ ਕੌਰ ਸੋਹਲ, ਪਿ੍ੰਸੀਪਲ ਮਨਪ੍ਰੀਤ ਕੌਰ ਛਿੰਨਾ, ਅਮਰਜੀਤ ਸਿੰਘ, ਹਰਪ੍ਰੀਤ ਕੌਰ, ਉਪਿੰਦਰਜੀਤ ਕੌਰ, ਅਮਨਦੀਪ ਕੌਰ, ਮੈਡਮ ਆਦਿਤੀ, ਹਰਮਿੰਦਰ ਕੌਰ, ਗੁਰਸਾਹਿਬਜੀਤ ਸਿੰਘ, ਵਿਦਿਆਰਥੀਆਂ ਦੇ ਮਾਤਾ ਪਿਤਾ ਤੇ ਹੋਰ ਹਾਜ਼ਰ ਸਨ |