05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਸੰਬੰਧੀ ਇਤਰਾਜ਼ ਤੇ ਪੜਤਾਲ 'ਚ ਸ਼ਾਮਿਲ ਹੋਣ ਤੋਂ ਰੋਕਣ 'ਤੇ ਵਿਰੋਧੀ ਧਿਰਾਂ ਨੇ ਲਗਾਇਆ ਧਰਨਾ <br/>

ਅਜੀਤ ਡੈਸਕ 19-05-2026
ਮਜੀਠਾ, 18 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸ਼ਹਿਮੀ)-ਨਗਰ ਕੌਂਸਲ ਚੋਣਾਂ ਦੌਰਾਨ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੇ ਇਤਰਾਜ਼ਾਂ ਦਾ ਦਿਨ ਹੋਣ ਕਰਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐੱਮ. ਦਫ਼ਤਰ ਵਿਖੇ ਪਹੁੰਚੇ, ਪਰ ਇੱਥੇ ਆਉਣ 'ਤੇ ਡੀ. ਐੱਸ. ਪੀ. ਮਜੀਠਾ ਤੇ ਪੁਲਿਸ ਵਲੋਂ ਇਨ੍ਹਾਂ ਉਮੀਦਵਾਰਾਂ ਨੂੰ ਦਫ਼ਤਰ ਅੰਦਰ ਦਾਖ਼ਲ ਹੋਣ ਤੋ ਰੋਕਣ 'ਤੇ ਮਾਹੌਲ ਤਣਾਅਪੂਰਨ ਬਣ ਗਿਆ, ਜਿਸ 'ਤੇ ਹਲਕਾ ਵਿਧਾਇਕਾ ਗਨੀਵ ਕੌਰ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਕਾਂਗਰਸ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਆਪਣੇ ਸਮਰਥਕਾਂ ਸਮੇਤ ਪਹੁੰਚੇ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਧਰਨਾ ਲਗਾ ਦਿੱਤਾ | ਵਿਰੋਧੀਆਂ ਦੇ ਵਿਰੋਧ ਕਾਰਨ ਐੱਸ. ਡੀ. ਐੱਮ. ਮਨਬੀਰ ਸਿੰਘ ਢਿੱਲੋਂ ਨੇ ਮੌਕੇ 'ਤੇ ਆ ਕੇ ਵਿਰੋਧੀਆਂ ਨੂੰ ਕਿਹਾ ਕਿ ਉਮੀਦਵਾਰ ਉਨ੍ਹਾਂ ਦੇ ਦਫਤਰ ਵਿਚ ਆ ਕੇ ਇਤਰਾਜ਼ ਦੇ ਸਕਦੇ ਹਨ, ਐੱਸ. ਡੀ. ਐੱਮ. ਦੇ ਭਰੋਸੇ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ ਪਰ ਪੁਲਿਸ ਪ੍ਰਸ਼ਾਸਨ ਵਲੋਂ ਉਮੀਦਵਾਰਾਂ ਨੂੰ ਫਿਰ ਵੀ ਐੱਸ. ਡੀ. ਐੱਮ. ਦਫਤਰ ਵਿਚ ਇਤਰਾਜ਼ ਅਤੇ ਪੜਤਾਲ ਵਾਸਤੇ ਨਹੀਂ ਜਾਣ ਦਿੱਤਾ ਗਿਆ | ਹਾਲਾਤ ਨੂੰ ਵੇਖਦਿਆਂ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਵਿਚ ਜ਼ਿਲ੍ਹਾ ਪੁਲਿਸ ਮੁਖੀ ਸੁਹੇਲ ਮੀਰ ਕਾਸਮ ਭਾਰੀ ਪੁਲਿਸ ਫੋਰਸ ਸਮੇਤ ਐੱਸ. ਡੀ. ਐੱਮ. ਦਫਤਰ ਪਹੁੰਚੇ | ਖ਼ਬਰ ਲਿਖੇ ਜਾਣ ਤੱਕ ਉਮੀਦਵਾਰਾਂ ਦੇ ਪੜਤਾਲ ਤੇ ਇਤਰਾਜ ਸਬੰਧੀ ਲਿਸਟਾਂ ਨਹੀਂ ਲਗਾਈਆਂ ਗਈਆਂ ਸਨ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਤੇ ਭਗਵੰਤ ਪਾਲ ਸਿੰਘ ਸੱਚਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਚੋਣ ਮੈਦਾਨ 'ਚੋਂ ਭੱਜਣਾ ਚਾਹੁੰਦੀ ਹੈ | ਜਿਸ ਕਰਕੇ ਵਿਰੋਧੀਆਂ ਨੂੰ ਚੋਣ ਪ੍ਰਕਿਰਿਆ ਵਿਚੋਂ ਬਾਹਰ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ, ਪਰ ਵਿਰੋਧੀ ਪਾਰਟੀਆਂ ਲੋਕਤੰਤਰ ਦਾ ਘਾਣ ਨਹੀਂ ਹੋਣ ਦੇਣਗੀਆਂ |

ਪਿਛਲੀ ਖ਼ਬਰ ਭਾਜਪਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਤੇ ਉਨ੍ਹਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ-ਤਰੁੱਨ ਚੁੱਘ <br/> ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਅਜਨਾਲਾ 'ਚ ਦੁਕਾਨਦਾਰਾਂ ਕੋਲੋਂ ਮੰਗੀਆਂ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।