07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪਿੰਡ 'ਚ ਰਹਿੰਦੇ ਕਿਰਾਏਦਾਰ ਜਮ੍ਹਾਂ ਕਰਵਾਉਣ ਆਪਣੇ ਰਿਹਾਇਸ਼ੀ ਪਰੂਫ- ਸਰਪੰਚ ਬਲਦੇਵ ਸਿੰਘ

ਅਜੀਤ ਡੈਸਕ 05-06-2026
ਬਿਆਸ, 4 ਜੂਨ (ਨਰਿੰਦਰ ਸਿੰਘ)-ਪਿੰਡ ਵਜ਼ੀਰ ਭੁੱਲਰ ਦੇ ਸਰਪੰਚ ਬਲਦੇਵ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਦੀ ਇਕ ਮੀਟਿੰਗ ਬਿਆਸ ਬਿ੍ਗੇਡ ਦੇ ਆਰਮੀ ਦੇ ਅਫ਼ਸਰ ਦੀਪਕ ਸਿੰਗਾਲ ਲੈਫਟੀਨੈਂਟ ਕਰਨਲ ਨਾਲ ਹੋਈ, ਜਿਸ ਵਿਚ ਹੋਰ ਵੀ ਪਿੰਡਾਂ ਦੇ ਸਰਪੰਚ ਮੌਜੂਦ ਸਨ | ਇਸ ਮੀਟਿੰਗ ਵਿਚ ਆਰਮੀ ਅਫ਼ਸਰ ਵਲੋਂ ਪਿੰਡ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੋ ਵੀ ਮਕਾਨ ਮਾਲਕ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਕਾਨ ਜਾਂ ਕਿਰਾਏ ਲਈ ਰਿਹਾਇਸ਼ ਦਿੰਦਾ ਹੈ, ਮਕਾਨ ਮਾਲਕ ਵਲੋਂ ਕਿਰਾਏਦਾਰ ਕੋਲੋਂ ਉਸਦੀ ਸ਼ਨਾਖਤ ਸਬੰਧੀ ਜ਼ਰੂਰੀ ਦਸਤਾਵੇਜ਼ ਲੈਣੇ ਲਾਜ਼ਮੀ ਬਣਾਏ ਜਾਣ ਅਤੇ ਪਿੰਡ ਦੇ ਸਰਪੰਚ ਨੂੰ ਜਮ੍ਹਾਂ ਕਰਵਾਏ ਜਾਣ | ਕਿਰਾਏਦਾਰ ਕੋਲੋਂ ਉਸਦਾ ਅਧਾਰ ਕਾਰਡ, ਵੋਟਰ ਕਾਰਡ ਅਤੇ ਕੋਈ ਹੋਰ ਦਸਤਾਵੇਜ਼ ਜੋ ਵੀ ਵਿਅਕਤੀ ਦੀ ਠੋਸ ਸ਼ਨਾਖਤ ਸਬੰਧੀ ਹੋਵੇ, ਲਿਆ ਜਾਵੇ | ਮੀਟਿੰਗ ਉਪਰੰਤ ਪਿੰਡ ਦੇ ਸਰਪੰਚ ਵਲੋਂ ਸਾਰੇ ਪਿੰਡ ਨਿਵਾਸੀਆਂ ਨੂੰ ਸੁਨੇਹਾ ਭੇਜ ਕਿ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ |
ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ 16 ਤੇ 17 ਜੂਨ ਨੂੰ ਦੋ ਰੋਜਾ ਮੁਕੰਮਲ ਹੜਤਾਲ ਦਾ ਐਲਾਨ <br/> ਅਗਲੀ ਖ਼ਬਰ ਪਿੰਡ ਵਣੀਏਕੇ ਵਿਖੇ ਸਾਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।