07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਿਜਲੀ ਕਾਮਿਆਂ ਵਲੋਂ 16 ਤੇ 17 ਜੂਨ ਨੂੰ ਦੋ ਰੋਜਾ ਮੁਕੰਮਲ ਹੜਤਾਲ ਦਾ ਐਲਾਨ <br/>

ਅਜੀਤ ਡੈਸਕ 05-06-2026
ਹਰਸਾ ਛੀਨਾ, 4 ਜੂਨ (ਕੜਿਆਲ)-ਸਥਾਨਕ ਉੱਪ ਮੰਡਲ ਦਫਤਰ ਕੁਕੜਾਂਵਾਲਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ (ਭੰਗਲ ਅਤੇ ਖੰਨਾ) ਗਰੁੱਪ ਵਲੋਂ ਸਾਂਝੇ ਤੌਰ 'ਤੇ ਪਾਵਰਕਾਮ ਪ੍ਰਬੰਧਨ ਵਲੋਂ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਖ਼ਿਲਾਫ਼ ਰੋਸ ਰੈਲੀ ਕਰਦਿਆਂ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਬਿਜਲੀ ਕਾਮਿਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਸਮੇਂ ਬੀਤੇ ਦਿਨੀਂ ਬਿਜਲੀ ਦਾ ਕਰੰਟ ਲੱਗਣ ਕਾਰਨ ਵਿਛੜੇ ਬਿਜਲੀ ਕਾਮੇਂ ਲਾਈਨਮੈਨ ਹੀਰਾ ਲਾਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਾਵਰਕਾਮ ਪ੍ਰਬੰਧਨ ਦੇ ਮੁਲਾਜਮ ਮਾਰੂ ਫੁਰਮਾਨਾਂ ਖ਼ਿਲਾਫ਼ ਤੇ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ 16 ਅਤੇ 17 ਜੂਨ ਨੂੰ ਦੋ ਰੋਜਾ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ | ਰੈਲੀ ਨੂੰ ਹੋਰਨਾਂ ਤੋਂ ਇਲਾਵਾ ਟੀ. ਐੱਸ. ਯੂ. ਸਰਕਲ ਪ੍ਰਧਾਨ ਮਲਕੀਅਤ ਸਿੰਘ ਸਹਿੰਸਰਾ, ਮੰਡਲ ਪ੍ਰਧਾਨ ਰਾਜਬੀਰ ਸਿੰਘ, ਜੁਗਰਾਜ ਸਿੰਘ ਛੀਨਾ, ਜਤਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਅਦਲੀਵਾਲਾ, ਸੰਦੀਪ ਸਿੰਘ, ਜਰਨੈਲ ਸਿੰਘ ਸਹਿੰਸਰਾ, ਨਰਿੰਦਰ ਕੁਮਾਰ ਵਲੋਂ ਸੰਬੋਧਨ ਕੀਤਾ ਗਿਆ |

ਪਿਛਲੀ ਖ਼ਬਰ ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਡਿਫੈਂਸ 'ਚੋਂ ਲਾਸ਼ ਬਰਾਮਦ ਅਗਲੀ ਖ਼ਬਰ ਪਿੰਡ 'ਚ ਰਹਿੰਦੇ ਕਿਰਾਏਦਾਰ ਜਮ੍ਹਾਂ ਕਰਵਾਉਣ ਆਪਣੇ ਰਿਹਾਇਸ਼ੀ ਪਰੂਫ- ਸਰਪੰਚ ਬਲਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।