25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਘਰੇਲੂ ਬਿਜਲੀ ਦੇ ਬਿੱਲ ਹਰ ਮਹੀਨੇ ਭੇਜਣ ਦੀ ਮੰਗ <br/>

ਪਿ੍ੰਸੀਪਲ ਬਚਿੱਤਰ ਸਿੰਘ ਤਰਸਿੱਕਾ <br/> 07-06-2026
ਤਰਸਿੱਕਾ, 6 ਜੂਨ (ਅਤਰ ਸਿੰਘ ਤਰਸਿੱਕਾ)-ਘਰੇਲੂ ਬਿਜਲੀ ਦੇ ਬਿੱਲ ਅਕਸਰ ਦੋ ਮਹੀਨੇ ਬਾਅਦ ਆ ਹੀ ਜਾਂਦੇ ਸਨ, ਪਰ ਹੁਣ ਖਾਸ ਕਰਕੇ ਬਲਾਕ ਤਰਸਿੱਕਾ ਅਤੇ ਹੋਰ ਪਿੰਡਾਂ ਦੇ ਘਰੇਲੂ ਬਿਜਲੀ ਦੇ ਬਿੱਲ ਕਰੀਬ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਨਹੀਂ ਆ ਰਹੇ | ਜਿਸ ਕਾਰਨ ਖਪਤਕਾਰ ਬਹੁਤ ਪ੍ਰੇਸ਼ਾਨ ਹਨ, ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪਿ੍ੰ: ਬਚਿੱਤਰ ਸਿੰਘ ਤਰਸਿੱਕਾ ਨੇ ਕਹੇ | ਉਨ੍ਹਾਂ ਕਿਹਾ ਕਿ ਜਦੋਂ ਇੱਕਠਾ ਘਰੇਲੂ ਬਿਜਲੀ ਦਾ ਬਿੱਲ ਆਵੇਗਾ ਤਾਂ ਲੋਕ ਇਸ ਅਤਿ ਦੀ ਮਹਿੰਗਾਈ 'ਚ ਕਿਵੇਂ ਦੇਣਗੇ | ਇੰਝ ਬਹੁਤ ਮਹਿੰਗੀ ਬਿਜਲੀ ਦੇ ਯੂਨਿਟ ਪ੍ਰਾਪਤ ਹੋਣਗੇ, ਜਿਸ ਨਾਲ ਹਰ ਘਰ ਦਾ ਬਜਟ ਖਰਾਬ ਹੋ ਜਾਵੇਗਾ |ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਪਿ੍ੰ: ਤਰਸਿੱਕਾ ਨੇ ਕਿਹਾ ਕਿ ਵਿਭਾਗ ਤੁਰੰਤ ਬਿਜਲੀ ਦੇ ਘਰੇਲੂ ਬਿਲ ਖਪਤਕਾਰਾਂ ਤੱਕ ਪਹੁੰਚਾਵੇ, ਨਾਲ ਹੀ ਹਰ ਮਹੀਨੇ ਘਰੇਲੂ ਬਿਜਲੀ ਦੇ ਬਿੱਲ ਖਪਤਕਾਰਾਂ ਤੱਕ ਆਉਣੇ ਚਾਹੀਦੇ ਹਨ, ਦੋ ਮਹੀਨੇ ਵਾਲੀ ਪ੍ਰਣਾਲੀ ਠੀਕ ਨਹੀਂ ਸਗੋਂ ਹਰ ਮਹੀਨੇ ਘਰੇਲੂ ਬਿਜਲੀ ਦੇ ਬਿੱਲ ਜਾਰੀ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਬਿਲ ਦੇਣ ਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਲੇਬਰ ਦੀ ਘਾਟ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਨਾ ਪਹੁੰਚਣ ਕਾਰਨ ਸਰਹੱਦੀ ਖੇਤਰ ਅੰਦਰ ਹਾਲੇ ਤੱਕ ਝੋਨੇ ਦੀ ਲਵਾਈ ਨੇ ਨਹੀਂ ਫ... ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।