25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਲੇਬਰ ਦੀ ਘਾਟ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਨਾ ਪਹੁੰਚਣ ਕਾਰਨ ਸਰਹੱਦੀ ਖੇਤਰ ਅੰਦਰ ਹਾਲੇ ਤੱਕ ਝੋਨੇ ਦੀ ਲਵਾਈ ਨੇ ਨਹੀਂ ਫੜਿਆ ਜ਼ੋਰ <br/>

ਅਜਨਾਲਾ ਨਾਲ ਲੱਗਦੇ ਇਕ ਪਿੰਡ ਵਿਚ ਕਿਸਾਨ ਵਲੋਂ ਝੋਨਾ ਲਗਾਉਣ ਲਈ ਤਿਆਰ ਕੀਤਾ ਖੇਤ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 07-06-2026
ਅਜਨਾਲਾ, 6 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਖੇਤਰ ਅੰਦਰ ਝੋਨੇ ਦੀ ਲਵਾਈ ਹਾਲੇ ਤੱਕ ਰਫ਼ਤਾਰ ਨਹੀਂ ਫੜ ਸਕੀ | ਭਾਵੇਂ ਕਿ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਨਿਰਧਾਰਿਤ ਸਮਾਂ 1 ਜੂਨ ਤੋਂ ਸ਼ੁਰੂ ਹੋ ਚੁੱਕਾ ਹੈ, ਪਰ ਜ਼ਿਆਦਾਤਰ ਪਿੰਡਾਂ 'ਚ ਝੋਨੇ ਦੀ ਲਵਾਈ ਦਾ ਕੰਮ ਬਹੁਤ ਹੌਲੀ ਗਤੀ ਨਾਲ ਚੱਲ ਰਿਹਾ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਲੇਬਰ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਰ ਸਾਲ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਸਰਹੱਦੀ ਖੇਤਰ ਵਿਚ ਪਹੁੰਚ ਜਾਂਦੇ ਸਨ, ਪਰ ਇਸ ਵਾਰ ਹੁਣ ਤੱਕ ਮਜ਼ਦੂਰਾਂ ਦੀ ਆਮਦ ਘੱਟ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਲੇਬਰ ਨਾ ਮਿਲਣ ਕਾਰਨ ਬਹੁਤੇ ਕਿਸਾਨਾਂ ਨੇ ਹਾਲੇ ਤੱਕ ਝੋਨੇ ਦੀ ਲਵਾਈ ਸ਼ੁਰੂ ਨਹੀਂ ਕੀਤੀ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਥਾਨਿਕ ਮਜ਼ਦੂਰ ਝੋਨੇ ਦੀ ਲਵਾਈ ਦਾ ਰੇਟ ਬਹੁਤ ਵੱਧ ਮੰਗ ਰਹੇ ਹਨ ਪਰ ਪਹਿਲਾਂ ਹੀ ਡੀਜ਼ਲ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਭਾਅ ਵਧਣ ਕਾਰਨ ਖੇਤੀਬਾੜੀ ਦੇ ਖਰਚੇ ਕਾਫੀ ਵਧ ਚੁੱਕੇ ਹਨ ਅਤੇ ਜੇਕਰ ਲਵਾਈ ਦੇ ਰੇਟ ਹੋਰ ਵਧੇ ਤਾਂ ਉਨ੍ਹਾਂ 'ਤੇ ਵਾਧੂ ਆਰਥਿਕ ਬੋਝ ਪਵੇਗਾ | ਮਜ਼ਦੂਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਿਚ ਲਗਾਤਾਰ ਵਾਧੇ ਕਾਰਨ ਮੌਜੂਦਾ ਰੇਟਾਂ 'ਤੇ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਉਚਿੱਤ ਮੁੱਲ ਮਿਲਣਾ ਚਾਹੀਦਾ ਹੈ |
ਕਈ ਕਿਸਾਨਾਂ ਨੇ ਅਪਣਾਈ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ : ਉਧਰ ਦੂਜੇ ਪਾਸੇ ਕਈ ਅਗਾਂਹਵਧੂ ਕਿਸਾਨਾਂ ਨੇ ਪਾਣੀ ਅਤੇ ਲੇਬਰ ਦੀ ਬੱਚਤ ਨੂੰ ਧਿਆਨ ਵਿਚ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਹੈ | ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਲੇਬਰ 'ਤੇ ਨਿਰਭਰਤਾ ਘੱਟ ਹੁੰਦੀ ਹੈ ਅਤੇ ਜਿੱਥੇ ਖੇਤੀ ਦੀ ਲਾਗਤ ਵਿਚ ਵੀ ਕਮੀ ਆਉਂਦੀ ਹੈ ਉੱਥੇ ਪਾਣੀ ਦੀ ਵੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਧਿਆਪਕ ਜਗਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ <br/> ਅਗਲੀ ਖ਼ਬਰ ਘਰੇਲੂ ਬਿਜਲੀ ਦੇ ਬਿੱਲ ਹਰ ਮਹੀਨੇ ਭੇਜਣ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।