25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੜਕਾਂ 'ਤੇ ਲੁੱਕ ਬੱਜਰੀ ਨਾ ਪੈਣ ਦੇ ਰੋਸ ਵਜੋਂ ਕਿਸਾਨ ਜਥੇਬੰਦੀ ਵਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ <br/>

ਸੜਕਾਂ 'ਤੇ ਲੁੱਕ ਬੱਜਰੀ ਨਾ ਪੈਣ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਕਾ. ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਕਾਰਕੁੰਨ | ਤਸਵੀਰ : ਸ਼ਰਨਜੀਤ ਸਿੰਘ ਗਿੱਲ<br/> 07-06-2026

ਜਗਦੇਵ ਕਲਾਂ, 6 ਜੂਨ (ਸ਼ਰਨਜੀਤ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਪਿੰਡ ਲਸ਼ਕਰੀ ਨੰਗਲ ਤੋਂ ਖਤਰਾਏ ਖੁਰਦ, ਖਤਰਾਏ ਕਲਾਂ ਤੋਂ ਤੇੜਾ ਕਲਾਂ ਅਤੇ ਤੇੜਾ ਕਲਾਂ ਤੋਂ ਕਾਮਲਪੁਰਾ ਤੱਕ ਬਣਾਈਆਂ ਜਾ ਰਹੀਆਂ ਸੜਕਾਂ ਉੱਪਰ ਕਾਫੀ ਸਮਾਂ ਪਹਿਲਾਂ ਮੋਟਾ ਪੱਥਰ ਪਾਉਣ ਤੋਂ ਬਾਅਦ ਸੰਬੰਧਿਤ ਠੇਕੇਦਾਰ ਵੱਲੋਂ ਲੁੱਕ ਬੱਜਰੀ ਦਾ ਪ੍ਰੀਮਿਕਸ ਨਾ ਪਾਉਣ ਕਾਰਨ ਲੋਕਾਂ ਨੂੰ ਆ ਰਹੀਆਂ ਭਾਰੀ ਪ੍ਰੇਸ਼ਾਨੀਆਂ ਦੇ ਰੋਸ ਵਜੋਂ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵਲੋਂ ਕਿਸਾਨ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਕਾ. ਧਨਵੰਤ ਸਿੰਘ ਖਤਰਾਏ ਕਲਾਂ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਬਾਬਾ ਸੁੱਚਾ ਸਿੰਘ ਤੇੜਾ ਦੀ ਅਗਵਾਈ ਹੇਠ ਲੋਕਾਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਕਤ ਆਗੂਆਂ ਨੇ ਦੱਸਿਆ ਕਿ ਉਕਤ ਸੜਕਾਂ ਦੀ ਮੁਰੰਮਤ ਲਈ ਕਰੀਬ 6 ਮਹੀਨੇ ਪਹਿਲਾਂ ਮੋਟਾ ਪੱਥਰ ਵਗੈਰਾ ਪਾਇਆ ਗਿਆ ਸੀ, ਪਰ ਇੰਨਾਂ ਸਮਾਂ ਬੀਤਣ 'ਤੇ ਵੀ ਲੁੱਕ ਵਗੈਰਾ ਨਹੀਂ ਪਾਈ ਗਈ | ਜਿਸ ਕਾਰਨ ਰੋਜ਼ਾਨਾ ਦੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਦੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਉੱਪਰ ਜਲਦੀ ਤੋਂ ਜਲਦੀ ਲੁੱਕ ਬੱਜਰੀ ਵਗੈਰਾ ਪਾ ਕੇ ਲੋਕਾਂ ਨੂੰ ਇਸ ਨੂੰ ਭਾਰੀ ਮੁਸ਼ਕਿਲ ਤੋਂ ਨਿਜਾਤ ਦਿਵਾਈ ਜਾਵੇ | ਇਸ ਮੌਕੇ ਕੇਵਲ ਸਿੰਘ ਖਤਰਾਏ ਕਲਾਂ, ਗੁਰਚਰਨ ਸਿੰਘ, ਲਖਵਿੰਦਰ ਸਿੰਘ, ਰਤਨ ਸਿੰਘ ਗਿੱਲ, ਸਰਦੂਲ ਸਿੰਘ, ਹਰਮਨ ਸਿੰਘ, ਬਿੱਟੂ ਸਿੰਘ, ਸਰਦੂਲ ਸਿੰਘ, ਕੁਲਬੀਰ ਸਿੰਘ, ਰਾਜ ਸਿੰਘ, ਬਾਬਾ ਸੁੰਦਰ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਸਰਵਣ ਸਿੰਘ ਸਾਬਕਾ ਮੈਂਬਰ, ਸੂਬੇਦਾਰ ਹਰਪਾਲ ਸਿੰਘ, ਬਚਨ ਸਿੰਘ ਤੇੜਾ, ਗੁਰਵਿੰਦਰ ਸਿੰਘ ਤੇੜਾ ਤੇ ਕੇਵਲ ਸਿੰਘ ਸੰਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀਨੀਅਰ 'ਆਪ' ਆਗੂ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ ਬਣੇ ਬਲਾਕ ਪ੍ਰਧਾਨ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਧਿਆਪਕ ਜਗਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।