24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਲੋਕਾਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰਕੇ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ : ਤਲਬੀਰ ਗਿੱਲ

ਅਜੀਤ ਡੈਸਕ 03-07-2026

ਜੇਠੂਵਾਲ, 2 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਿਆਂ ਕਰਕੇ ਵਿਰੋਧੀਆਂ ਨੂੰ ਆਉਣ ਵਾਲੇ ਸਮੇਂ ਲਈ ਮੁੱਦਾਹੀਣ ਕਰਕੇ ਰੱਖ ਦਿੱਤਾ ਹੈ ਅਤੇ ਜੋ ਸਰਕਾਰ ਵਲੋਂ ਮਹਿਲਾਵਾਂ ਨਾਲ ਮੁੱਖ ਵਾਅਦਾ ਕੀਤਾ ਸੀ ਕਿ ਆਪ ਸਰਕਾਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1000 ਰੁਪਏ ਦੇਵਾਂਗੇ ਉਹ ਵਾਅਦਾ ਵੀ ਪੂਰਾ ਕਰਕੇ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ ਜੋ ਵਿਰੋਧੀ ਸਰਕਾਰ ਵਿਰੁੱਧ ਝੂਠੀ ਬਿਆਨਬਾਜੀ ਕਰ ਕਰ ਰਹੇ ਹਨ ਉਹ ਸਿਰਫ ਲੋਕਾਂ ਵਿਚ ਆਪਣੀ ਲੋਕਾਂ ਵਿਚ ਆਪਣੀ ਡਿੱਗ ਚੁੱਕੀ ਸਾਖ ਨੂੰ ਬਚਾਅ ਰਹੇ ਹਨ। ਪਰ ਸੂਬੇ ਦੇ ਲੋਕ ਹੁਣ ਕਦੇ ਵੀ ਵਿਰੋਧੀਆਂ ਦੇ ਝਾਂਸਿਆਂ ਵਿਚ ਨਹੀਂ ਆਉਣਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੇ ਪਿੰਡ ਭੋਆ ਫਤਿਹਗੜ੍ਹ ਵਿਖੇ ਹੋਈ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਮੌਕੇ ਕੀਤਾ । ਇਸ ਮੌਕੇ ਸਰਪ੍ਰੀਤ ਸਿੰਘ ਗਿੱਲ, ਕੌਂਸਲਰ ਉਦੇ ਸਿੰਘ ਸ਼ਾਹ ਮਜੀਠਾ, ਸਰਪੰਚ ਬਲਬੀਰ ਸਿੰਘ ਬੋਪਾਰਾਏ, ਸਰਪੰਚ ਮਨਦੀਪ ਸਿੰਘ ਤਨੇਲ, ਕੁਲਵੰਤ ਸਿੰਘ ਯੂਪੀ, ਲਖਵਿੰਦਰ ਸਿੰਘ ਲਾਡੀ, ਸੁਖਦੇਵ ਸਿੰਘ ਫੌਜੀ, ਪੰਚ ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ, ਜਗੀਰ ਸਿੰਘ ਲਾਲੀ, ਜਥੇ. ਬਲਦੇਵ ਸਿੰਘ, ਤਰਸੇਮ ਸਿੰਘ ਬੰਬੇ, ਏਪੀ ਚਵਿੰਡਾ ਦੇਵੀ, ਸੰਨੀ ਹਦਾਇਤਪੁਰਾ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਸੇਵਾ ਮੁਕਤ ਏ. ਐੱਸ. ਆਈ., ਸਰਵਣ ਸਿੰਘ ਸੋਨੀ, ਸੈਕਟਰੀ ਲਲਿਤ ਸ਼ਰਮਾ ਸਮੇਤ ਹੋਰ ਪਤਵੰਤੇ ਸ਼ਾਮਿਲ ਸਨ ।

ਪਿਛਲੀ ਖ਼ਬਰ ਨੌਜਵਾਨ ਦੇ ਬੈਂਕ ਖਾਤੇ ’ਚੋਂ ਚਾਰ ਲੱਖ ਚਾਰ ਹਜ਼ਾਰ ਰੁਪਏ ਉਡਾਏ ਅਗਲੀ ਖ਼ਬਰ ਡਾ. ਜਸਪਾਲ ਸਿੰਘ ਬਣੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਦੇ ਨਵੇਂ ਸੀਨੀਅਰ ਮੈਡੀਕਲ ਅਫਸਰ, ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।