24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਡਾ. ਜਸਪਾਲ ਸਿੰਘ ਬਣੇ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਦੇ ਨਵੇਂ ਸੀਨੀਅਰ ਮੈਡੀਕਲ ਅਫਸਰ, ਅਹੁਦਾ ਸੰਭਾਲਿਆ

ਅਜੀਤ ਡੈਸਕ 03-07-2026

ਮਾਨਾਂਵਾਲਾ, 2 ਜੁਲਾਈ (ਗੁਰਦੀਪ ਸਿੰਘ ਨਾਗੀ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਡਾ. ਜਸਪਾਲ ਸਿੰਘ ਦੀ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਨਿਯੁਕਤੀ ਹੋਈ ਜਦੋਂ ਸੀ.ਐੱਚ.ਸੀ. ਮਾਨਾਂਵਾਲਾ ਵਿਖੇ ਪਹਿਲਾਂ ਤੋਂ ਸੇਵਾਵਾਂ ਨਿਭਾਅ ਰਹੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਸਿਹਤ ਅਫ਼ਸਰ ਵਜੋਂ ਸੇਵਾਵਾਂ ਨਿਭਾਉਣਗੇ। ਅੱਜ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਪਹੁੰਚਣ ‘ਤੇ ਡਾ. ਜਸਪਾਲ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਡਾ. ਜਸਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਡਾ. ਮਨਜੀਤ ਸਿੰਘ ਰਟੌਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ. ਅਮਰਦੀਪ ਸਿੰਘ, ਸਹਾਇਕ ਮਲੇਰੀਆ ਅਫ਼ਸਰ ਬਲਜੀਤ ਸਿੰਘ, ਸਿਵਲ ਸਰਜਨ ਦਫ਼ਤਰ ਤੋਂ ਸੁਖਮਨ ਸਿੰਘ, ਨਿਰਮਲ ਸਿੰਘ ਕਲਰਕ ਵੀ ਮੌਜੂਦ ਸਨ। ਇਸ ਮੌਕੋ ਸੀ.ਐੱਚ.ਸੀ ਮਾਨਾਂਵਾਲਾ ਦੇ ਸਮੂਹ ਸਟਾਫ਼ ਮੈਬਰਾਂ ਵਲੋਂ ਡਾ. ਜਸਪਾਲ ਸਿੰਘ ਦਾ ਭਰਵਾਂ ਸਵਾਗਤ ਕੀਤਾ। ਡਾ. ਜਸਪਾਲ ਸਿੰਘ ਨੇ ਸੀ.ਐੱਚ.ਸੀ. ਮਾਨਾਂਵਾਲਾ ਨੇ ਸਮੂਹ ਸਟਾਫ ਨਾਲ ਮੁਲਾਕਾਤ ਕਰਨ ਮਗਰੋਂ ਹਸਪਤਾਲ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਟਾਫ਼ ਬਾਰੇ ਵਿਸਤਾਰ ਨਾਲ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਨੇਹਾ, ਡਾ. ਵੰਦਨਾ, ਡਾ. ਮੁਕੁਲ ਸਮੇਤ ਸੀਨੀਅਰ ਸਹਾਇਕ ਖੁਸ਼ਵੰਤ ਸਿੰਘ, ਸ਼ੁਭਨੇਸ਼ ਰਾਣਾ ਰੇਡੀਓਗਰਾਫਰ, ਪ੍ਰਭਜੋਤ ਕੌਰ ਐਮ.ਐਲ.ਟੀ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਅੰਮ੍ਰਿਤਪਾਲ ਕੌਰ, ਬੀ.ਈ.ਈ. ਸੌਰਵ ਸ਼ਰਮਾ, ਬਲਰਾਜ ਸਿੰਘ, ਰਾਜਵਿੰਦਰਪਾਲ ਕੌਰ ਹਰਜਿੰਦਰਪਾਲ ਸਿੰਘ, ਅਜਮੇਰ ਸਿੰਘ, ਕੰਵਰਦੀਪ ਸਿੰਘ ਮਾਲੋਵਾਲ, ਪ੍ਰਿੰਸ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਲੋਕਾਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰਕੇ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ... ਅਗਲੀ ਖ਼ਬਰ ਖੇਤੀ ਬਿਜਲੀ ਸਪਲਾਈ ’ਤੇ ਲੱਗ ਰਹੇ ਪਾਵਰ ਕੱਟਾਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।