02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਿਸਾਨ ਯੂਨੀਅਨ ਵਲੋਂ ਡੀ.ਸੀ. ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਰੋਸ ਰੈਲੀ 29 ਨੂੰ-ਧਰਦਿਉ

ਅਜੀਤ ਡੈਸਕ 28-07-2026

ਬਾਬਾ ਬਕਾਲਾ ਸਾਹਿਬ, 27 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜਰੂਰੀ ਮੀਟਿੰਗ ਅੱਜ ਇਥੇ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਜ਼ਿਲ੍ਹਾ ਪ੍ਰਧਾਨ ਓਮਰਾਜ ਸਿੰਘ ਧਰਦਿਉ ਅਤੇ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਬਦੇਸ਼ਾ ਧਿਆਨਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਿਸਾਨੀ ਮਸਲੇ ਅਤੇ ਯੂਨੀਅਨ ਦੇ ਵਿਸਥਾਰ ਬਾਰੇ ਵਿਚਾਰ ਚਰਚਾ ਹੋਈ। ਇਸ ਮੌਕੇ ਪ੍ਰਧਾਨ ਉਮਰਾਜ ਸਿੰਘ ਨੇ ਦੱਸਿਆ ਕਿ ਮਿਤੀ 29 ਜੁਲਾਈ ਨੂੰ ਕਿਸਾਨਾਂ ਵਲੋਂ ਡੀ. ਸੀ. ਦਫਤਰ ਫਾਜਿਲਕਾ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ ਦੇ ਮੈਂਬਰ ਸਾਹਿਬਾਨ ਹੋ ਰਹੀ ਰੈਲੀ ਵਿਚ ਸ਼ਮੂਲੀਅਤ ਕਰਨਗੇ। ਮੀਟਿੰਗ ਵਿਚ ਰਈਆ ਬਲਾਕ ਦੇ ਪ੍ਰਧਾਨ ਜਥੇ. ਧਰਮ ਸਿੰਘ ਗੱਗੜਭਾਣਾ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਚਾਹਲ, ਹਰਵਿੰਦਰ ਸਿੰਘ ਬੁੱਟਰ, ਅਨੋਖ ਸਿੰਘ ਹਸਨਪੁਰ, ਜਸਵੰਤ ਸਿੰਘ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਸੁਰਜੀਤ ਸਿੰਘ ਬੋਹੜਵਾਲ, ਅੰਮ੍ਰਿਤਪਾਲ ਸਿੰਘ ਭੋਏਵਾਲ, ਪਰਮਜੀਤ ਸਿੰਘ, ਗੁਰਪਿੰਦਰ ਸਿੰਘ, ਸਤਿਨਾਮ ਸਿੰਘ, ਅਜੈਬ ਸਿੰਘ ਬੁੱਟਰ, ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਹੀਰਾ, ਸੁਖਦੇਵ ਸਿੰਘ, ਨਿਸ਼ਾਨ ਸਿੰਘ ਰਈਆ, ਚਰਨ ਸਿੰਘ, ਕਰਮਪ੍ਰੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ ।

ਪਿਛਲੀ ਖ਼ਬਰ ਮਹੱਤਵਪੂਰਨ ਹੈ ਜੈਵਿਕ ਖੇਤੀ 'ਚ ਗੰਡੋਆ ਖਾਦ ਅਗਲੀ ਖ਼ਬਰ ਬਰਸਾਤੀ ਮੌਸਮ 'ਚ ਬਾਗਾਂ ਦੀ ਸਾਂਭ-ਸੰਭਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।