01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

32 ਦਿਨਾਂ ਤੋਂ ਬਿਜਲੀ ਨਿਗਮ ਅੱਗੇ ਬੈਠੀ ਅਪ੍ਰੈਂਟਿਸ ਐਸੋ. ਵਲੋਂ ਨਾਅਰੇਬਾਜ਼ੀ ਅਤੇ ਰੋਸ ਮਾਰਚ

ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਅੱਜ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਆਲ ਡਿਪਲੋਮਾ/ਡਿਗਰੀ ਅਪ੍ਰੈਂਟਿਸ ਐਸੋ. ਵਲੋਂ ਲਗਾਇਆ ਗਿਆ ਸ਼ਾਂਤੀਪੂਰਨ ਧਰਨਾ ਅੱਜ 32ਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ 31ਵੇਂ ਦਿਨ ਵੀ ਜਾਰੀ ਰਿਹਾ¢ ਅੱਜ ਮੁੱਖ ਦਫਤਰ ਮੂਹਰੇ ਖੜ੍ਹ ਕੇ ਵੱਡੀ ਗਿਣਤੀ ਅਪ੍ਰੈਂਟਿਸ ਵਿਦਿਆਰਥੀਆਂ ਵਲੋਂ ਨਾਅਰੇਬਾਜੀ ਕੀਤੀ ਗਈ ਅਤੇ ਪਟਿਆਲਾ ਸ਼ਹਿਰ ਦੀਆਂ ਸੜਕਾਂ 'ਤੇ ਵੱਡੇ ਪੱਧਰ 'ਤੇ ਰੋਸ ਮਾਰਚ ਵੀ ਕੱਢਿਆ ਗਿਆ¢ ਰੋਸ ਮਾਰਚ ਦੌਰਾਨ ਨੌਜਵਾਨਾਂ ਨੇ ਸਰਕਾਰ ਅਤੇ ਪੀ. ਐਸ. ਪੀ. ਸੀ. ਐਲ. ਮੈਨੇਜਮੈਂਟ ਦੀ ਅਣਗÏਲ ਅਤੇ ਭੇਦਭਾਵਪੂਰਣ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੇ ਹੱਕਾਂ ਦੀ ਮੰਗ ਨੂੰ ਪੂਰੇ ਜ਼ੋਰ ਨਾਲ ਉਭਾਰਿਆ¢ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਲਗਭਗ 1500 ਡਿਪਲੋਮਾ ਅਤੇ ਡਿਗਰੀ ਪਾਸ ਅਪ੍ਰੈਂਟਿਸ ਨੌਜਵਾਨ ਅਪ੍ਰੈਂਟਿਸ ਐਕਟ ਅਧੀਨ ਪੀ. ਐੱਸ. ਪੀ. ਸੀ. ਐਲ. ਵਿਚ ਇਕ ਸਾਲ ਦੀ ਤਕਨੀਕੀ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰ ਚੁੱਕੇ ਹਨ, ਪਰ ਅਜੇ ਤੱਕ ਇਸ ਟ੍ਰੇਨਿੰਗ ਨੂੰ ਨਾ ਤਾਂ ਰੁਜ਼ਗਾਰ ਮਾਨਤਾ ਮਿਲੀ ਹੈ ਅਤੇ ਨਾ ਹੀ ਭਰਤੀ ਪ੍ਰਕਿਰਿਆ ਵਿੱਚ ਕੋਈ ਤਵੱਜੋ ਦਿੱਤੀ ਗਈ ਹੈ¢ ਉਨ੍ਹਾਂ ਕਿਹਾ ਕਿ ਇੱਕੋ ਕਾਨੂੰਨ ਅਤੇ ਇੱਕੋ ਨਿਯੋਜਕ ਹੋਣ ਦੇ ਬਾਵਜੂਦ ਆਈ. ਟੀ. ਆਈ. (ਵੋਕੇਸ਼ਨਲ) ਅਤੇ ਡਿਪਲੋਮਾ/ ਡਿਗਰੀ ਅਪ੍ਰੈਂਟਿਸਾਂ ਨਾਲ ਕੀਤਾ ਜਾ ਰਿਹਾ ਭੇਦਭਾਵ ਸੰਵਿਧਾਨਕ ਬਰਾਬਰੀ ਦੇ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਹੈ¢ ਅਪ੍ਰੈਂਟਿਸ ਨÏਜਵਾਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਅਪ੍ਰੈਂਟਿਸ ਨÏਜਵਾਨਾਂ ਲਈ ਕੋਈ ਠੋਸ, ਸਪੱਸ਼ਟ ਅਤੇ ਇਨਸਾਫ਼ਯੋਗ ਰੁਜ਼ਗਾਰ ਨੀਤੀ ਦਾ ਐਲਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਸ਼ਾਂਤੀਪੂਰਨ ਅਤੇ ਲੋਕਤੰਤਰਿਕ ਢੰਗ ਨਾਲ ਹੋਰ ਤੇਜ਼ ਕੀਤਾ ਜਾਵੇਗਾ¢ ਆਗੂਆਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਜਾਂ ਬਿਜਲੀ ਨਿਗਮ ਸਾਡਾ ਹੱਲ ਨਾ ਕੀਤਾ ਗਿਆ ਤਾਂ 4 ਫਰਵਰੀ ਨੂੰ ਪਟਿਆਲਾ ਦੇ ਵਿੱਚ ਤਿੱਖਾ ਸੰਘਰਸ਼ ਕਰਦਿਆਂ ਬਿਜਲੀ ਨਿਗਮ ਦਾ ਮੁੱਖ ਗੇਟ ਨੂੰ ਘੇਰਾ ਪਾਇਆ ਜਾਵੇਗਾ | ਇਸ ਰੋਸ ਮਾਰਚ ਦੀ ਅਗਵਾਈ ਯੂਨੀਅਨ ਆਗੂ ਪ੍ਰਧਾਨ ਗੁਰਦੀਪ ਸਿੰਘ ਜਗਸੀਰ ਪਾਤੜਾ ਬਲਰਾਮ ਸਿੰਘ ਬਰਨਾਲਾ ਸੁਖਮੰਦਰ ਮੋਗਾ, ਰਾਜੂ ਰਾਮ ਪਾਤੜਾਂ, ਹਰੀ ਲਹਿਰਾ, ਜਗਜੀਤ ਸੰਗਰੂਰ, ਸੰਦੀਪ ਪਟਿਆਲਾ ਅਤੇ ਜਗਦੀਸ਼ ਅਬੋਹਰ ਕਰਨ ਸ਼ਰਮਾ ਅਮਿ੍ਤਸਰ ਵੱਲੋਂ ਕੀਤੀ ਗਈ¢ ਇਸ ਮÏਕੇ ਵੱਡੀ ਗਿਣਤੀ ਵਿੱਚ ਯੂਨੀਅਨ ਮੈਂਬਰ ਅਤੇ ਅਪ੍ਰੈਂਟਿਸ ਨÏਜ਼ਵਾਨ ਹਾਜ਼ਰ ਰਹੇ¢
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਭੱਠਲ ਦੇ ਬਿਆਨ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ-ਪ੍ਰੋ. ਚੰਦੂਮਾਜਰਾ ਅਗਲੀ ਖ਼ਬਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੋਠੀ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀ ਕਿਸਾਨ ਜਥੇਬੰਦੀ ਨੇ ਬੇਰੰਗ ਮੋੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।