19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਾਡਰਨ ਨਾਭਾ ਪਬਲਿਕ ਸਕੂਲ ਵਿਖੇ ਵਿਦਾਇਗੀ ਸਮਾਗਮ ਕਰਵਾਇਆ

ਅਜੀਤ ਡੈਸਕ 15-02-2026
ਨਾਭਾ, 14 ਫ਼ਰਵਰੀ (ਕਰਮਜੀਤ ਸਿੰਘ)-ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਾਭਾ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ¢ ਇਹ ਸਮਾਰੋਹ ਉਤਸ਼ਾਹ, ਖੁਸ਼ੀ ਅਤੇ ਭਾਵੁਕ ਪਲਾਂ ਨਾਲ ਭਰਪੂਰ ਰਿਹਾ¢ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸਹਿਯੋਗ ਅਤੇ ਕਲਾ-ਕÏਸ਼ਲ ਰਾਹੀਂ ਸਕੂਲ ਦੇ ਹਾਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ, ਜਿਸ ਨੇ ਸਮਾਗਮ ਨੂੰ ਵਿਸ਼ੇਸ਼ ਰੰਗ ਬਖ਼ਸ਼ਿਆ¢ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸੁਚੇਤ ਸਿੰਘ ਬੇਦੀ, ਡਿਪਟੀ ਡਾਇਰੈਕਟਰ ਸਤਿੰਦਰ ਕੌਰ ਬੇਦੀ, ਪਿ੍ੰਸੀਪਲ ਮੈਡਮ ਸ਼ੀਰੂ ਬੇਦੀ ਅਤੇ ਕੋਆਰਡੀਨੇਟਰ ਮੈਡਮ ਕਿਰਨ ਜੁਨੇਜਾ ਵੱਲੋਂ ਸਾਂਝੇ ਤÏਰ 'ਤੇ ਕੇਕ ਕੱਟ ਕੇ ਕੀਤੀ ਗਈ¢ ਇਸ ਮÏਕੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਰੈਂਪ ਵਾਕ ਕਰਕੇ ਦਰਸ਼ਕਾਂ ਨੂੰ ਮੋਹ ਲਿਆ¢ ਮਿਸਟਰ ਐੱਮ.ਐੱਨ.ਪੀ.ਐੱਸ. ਦਾ ਖਿਤਾਬ +2 ਸਾਇੰਸ ਦੇ ਵਿਦਿਆਰਥੀ ਇਮਰਾਨ ਖਾਨ ਨੂੰ ਪ੍ਰਾਪਤ ਹੋਇਆ, ਜਦਕਿ ਮਿਸ ਐੱਮ.ਐੱਨ.ਪੀ.ਐੱਸ. ਦਾ ਖਿਤਾਬ +2 ਆਰਟਸ ਦੀ ਵਿਦਿਆਰਥਣ ਕ੍ਰਿਤਿਕਾ ਸ਼ਾਹੀ ਨੇ ਜਿੱਤਿਆ¢ ਵਧੀਆ ਪੁਸ਼ਾਕ ਮੁਕਾਬਲੇ ਵਿੱਚ ਕੁੜੀਆਂ ਦੇ ਵਰਗ ਵਿੱਚੋਂ +2 ਕਾਮਰਸ ਦੀ ਤਿ੍ਪਤੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮੁੰਡਿਆਂ ਦੇ ਵਰਗ ਵਿੱਚੋਂ ਦੀਪਿੰਦਰ ਸ਼ਰਮਾ ਨੇ ਬਾਜ਼ੀ ਮਾਰੀ¢ਪਿ੍ੰਸੀਪਲ ਸ਼ੀਰੂ ਬੇਦੀ ਨੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਬੰਧ ਲਈ ਵਧਾਈ ਦਿੱਤੀ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰÏਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ¢ ਜ਼ਿਕਰਯੋਗ ਹੈ ਕਿ ਆਰਟਸ ਗਰੁੱਪ ਦੇ ਪਹਿਲੇ ਬੈਚ ਦੀ ਵੀ ਇਹ ਵਿਦਾਇਗੀ ਸੀ¢ ਸਮਾਰੋਹ ਮਿੱਠੀਆਂ ਯਾਦਾਂ ਨਾਲ ਸਮਾਪਤ ਹੋਇਆ¢
ਪਿਛਲੀ ਖ਼ਬਰ ਮਦਰ ਟੈਰੇਸਾ ਸਕੂਲ 'ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਵਿਧਾਇਕ ਜੌੜਾਮਾਜਰਾ ਨੇ ਪਟਿਆਲਾ-ਮੂਣਕ ਸੜਕ ਦੀ ਮੁਰੰਮਤ ਦਾ ਕੰਮ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।