ਘਨੌਰ, 20 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਦੇਸ ਵਾਸੀਆ ਨੂੰ ਇਕ ਵਾਰ ਫਿਰ ਤੋਂ ਭਾਜਪਾ ਵਲੋਂ ਦਿੱਤੇ ਜਾਣ ਵਾਲੇ ਮਹਿਲਾ ਸਸ਼ਕਤੀਕਰਨ ਦੇ ਨਾਮ ਹੇਠ ਆਪਣੇ ਸਿਆਸੀ ਫਾਇਦੇ ਲਈ ਸੰਸਦੀ ਸੀਟਾਂ ਵਧਾਉਣ ਵਾਲੇ ਬਿੱਲ ਦਾ ਨਾਮ ਵਰਤਕੇ ਦਿੱਤੇ ਜਾਣ ਵਾਲੇ ਧੋਖੇ ਦਾ ਸੰਸਦ ਵਿਚ ਮੁੱਧੇ ਮੂੰਹ ਡਿੱਗਣ ਤੇ ਕਾਂਗਰਸ ਪਾਰਟੀ ਦੇ ਹਲਕਾ ਘਨੌਰ ਤੋਂ ਸੀਨੀਅਰ ਆਗੂ ਹਰਿੰਦਰ ਸਿੰਘ ਵਿਰਕ ਨੇ ਵਧਾਈਆਂ ਦਿੱਤੀਆਂ | ਸ. ਵਿਰਕ ਨੇ ਕਿਹਾ ਕਿ ਇਸ ਵੱਡੇ ਧੋਖੇ ਅਤੇ ਵਾਧੂ ਵਿੱਤੀ ਬੋਝ ਪਾਉਣ ਵਾਲੇ ਬਿੱਲ ਨੂੰ ਸੰਸਦ ਵਿਚ ਮੌਜੂਦ ਹਰ ਪੜ੍ਹੇ ਲਿਖੇ ਸਾਂਸਦਾਂ ਨੇ ਅਸਫਲ ਬਣਾ ਦਿੱਤਾ | ਜਿਸ ਲਈ ਹਰ ਜਾਗਦੀ ਜ਼ਮੀਰ 'ਤੇ ਪੜੇ੍ਹ ਲਿਖੇ ਸਾਂਸਦਾ ਦਾ ਸਮੂਹ ਦੇਸਵਾਸੀਆਂ ਵਲੋਂ ਧੰਨਵਾਦ ਕੀਤਾ ਅਤੇ ਭਾਜਪਾ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਾ ਹੈ | ਭਾਜਪਾ ਹਮੇਸ਼ਾ ਲੋਕਤੰਤਰ ਤੇ ਸੰਵਿਧਾਨ ਨੂੰ ਆਪਣੇ ਫਾਇਦੇ ਅਨੁਸਾਰ ਢਾਲਣ ਦੀ ਕੋਸਿਸ਼ ਕਰਦੀ ਰਹਿੰਦੀ ਹੈ ਤਾਂ ਜੋ ਹਮੇਸਾ ਲਈ ਸੱਤਾ ਤੇ ਕਾਬਜ਼ ਰਿਹਾ ਜਾਵੇ | ਇਤਿਹਾਸ ਗਵਾਹ ਹੈ ਕਿ ਇਸ ਲਈ ਭਾਜਪਾ ਨੇ ਹਮੇਸ਼ਾਂ ਕਿਸਾਨ, ਜਵਾਨ, ਨੌਜਵਾਨ ਅਤੇ ਹੁਣ ਦੇਸ ਦੀਆਂ ਮਹਿਲਾਵਾ ਨੂੰ ਵਰਤ ਕੇ ਆਪਣਾ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ | ਪਰ ਦੇਸ਼ ਦੀ ਮਜਬੂਤ ਨੀਂਹ ਨੇ ਦੇਸ਼ ਨੂੰ ਸੰਭਾਲ ਲਿਆ | ਵਿਰਕ ਨੇ ਪੰਜਾਬੀਆ ਨੂੰ ਵੀ ਸਲਾਹ ਦਿੱਤੀ ਕਿ ਜੇ ਪੰਜਾਬ ਦੀ ਨੂੰ ਬਚਾਉਣਾ ਹੈ ਤਾ ਭਾਜਪਾ ਨੂੰ 2027 'ਚ