03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਿਸਲ ਸਤਲੁਜ ਵਲੋਂ ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਸ਼ੁਰੂ

ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਬੀਬੀ ਜਸਮੀਤ ਕੌਰ ਛੀਨਾ, ਅਜੇਪਾਲ ਸਿੰਘ ਬਰਾੜ ਅਤੇ ਅਮਰਿੰਦਰ ਸਿੰਘ ਤੂੜ | ਅਜੀਤ ਤਸਵੀਰ <br/> 11-05-2026
ਦੱਸਣਯੋਗ ਹੈ ਕਿ ਬੀਬੀ ਜਸਮੀਤ ਕੌਰ ਛੀਨਾ ਭਾਈ ਸਤਨਾਮ ਸਿੰਘ ਛੀਨਾ ਦੇ ਪਤਨੀ ਹਨ | ਬੀਬੀ ਛੀਨਾ ਆਪਣੀ ਸਿੱਖਿਆ ਪ੍ਰਾਪਤੀ ਉਪਰੰਤ 1983 ਵਿਚ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣੇ, ਪਰਿਵਾਰ ਨਾਲ ਧਰਮਯੁੱਧ ਮੋਰਚੇ ਵਿਚ ਗਿ੍ਫ਼ਤਾਰੀਆਂ ਦਿੱਤੀਆਂ ਅਤੇ ਖਾੜਕੂ ਸੰਘਰਸ਼ ਦੇ ਹਿਮਾਇਤੀ ਹੋਣ ਕਾਰਨ ਇਕ ਕਤਲ ਕੇਸ ਵਿਚ ਅੰਮਿ੍ਤਸਰ ਦੀ ਸੈਂਟਰਲ ਜੇਲ੍ਹ ਵਿਚ ਕੈਦ ਰਹੇ | ਇਕ ਸਾਲ ਬਾਅਦ ਜੇਲ੍ਹ ਤੋਂ ਰਿਹਾਈ ਮਗਰੋਂ ਉਨ੍ਹਾਂ ਦਾ ਆਨੰਦ ਕਾਰਜ ਉੱਤਰ ਪ੍ਰਦੇਸ ਵਿਚ ਭਾਈ ਸਤਨਾਮ ਸਿੰਘ ਛੀਨਾ ਨਾਲ ਹੋ ਗਿਆ | ਉਹ ਪੰਜ ਮਹੀਨੇ ਯੂਪੀ ਜੇਲ੍ਹ ਵਿਚ ਵੀ ਨਜ਼ਰਬੰਦ ਰਹੇ ਅਤੇ ਪਤੀ ਦੀ ਸ਼ਹੀਦੀ ਤੋਂ ਬਾਅਦ ਤੇ ਦੁਬਾਰਾ 8 ਮਹੀਨੇ ਦੀ ਅੰਮਿ੍ਤਸਰ ਦੀ ਜੇਲ੍ਹ ਦੀ ਕੈਦ ਵਿਚੋਂ 1996 ਵਿਚ ਰਿਹਾ ਹੋਏ ਫੇਰ ਉਨ੍ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਮਨੁੱਖੀ ਅਧਿਕਾਰਾਂ ਦੀ ਟੀਮ ਨਾਲ ਚੰਡੀਗੜ੍ਹ ਵਿਚ ਕੰਮ ਕੀਤਾ | ਸੰਨ 2000 ਵਿਚ ਕੁਝ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵੀ ਨੌਕਰੀ ਕੀਤੀ ਅਤੇ ਫੇਰ ਆਪਣੇ ਪਰਿਵਾਰ ਦੇ ਚੰਗੇ ਜੀਵਨ ਲਈ ਵਿਦੇਸ਼ ਚਲੇ ਗਏ | 2017 ਵਿਚ ਵਾਪਸ ਪਰਤ ਕੇ ਬੀਬੀ ਛੀਨਾ ਨੇ ਸਮਾਜਕ ਕਾਰਜਾਂ ਵਿਚ ਯੋਗਦਾਨ ਪਾਇਆ | 2023 ਤੋਂ ਲਗਾਤਾਰ 'ਮਿਸਲ ਸਤਲੁਜ' ਨਾਲ ਇਸਤਰੀ ਵਿੰਗ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ |


ਬਹਾਦਰਗੜ੍ਹ, 10 ਮਈ (ਕੁਲਵੀਰ ਸਿੰਘ ਧਾਲੀਵਾਲ)-ਰਾਜਨੀਤਿਕ ਜਥੇਬੰਦੀ ਮਿਸਲ ਸਤਲੁਜ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੀਆਂ ਚੋਣ ਤਿਆਰੀਆਂ ਨੂੰ ਨਵੀਂ ਗਤੀ ਦੇ ਦਿੱਤੀ ਹੈ | ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਹੈ ਕਿ ਮਿਸਲ ਸਤਲੁਜ ਵਲੋਂ ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ ਅਤੇ ਜਥੇਬੰਦੀ ਵਲੋਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਜੋ ਪੰਜਾਬ ਨੂੰ ਮੁੜ ਤੋਂ ਦੇਸ ਦਾ ਨੰਬਰ 1 ਸੂਬਾ ਬਣਾਇਆ ਜਾ ਸਕੇ ਅਤੇ ਰਾਜਨੀਤੀ ਵਿਚ ਨਵੀਂ ਸੋਚ ਅਤੇ ਨਵੀਂ ਊਰਜਾ ਦਾ ਸੰਚਾਰ ਹੋ ਸਕੇ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਅੱਗੇ ਰੱਖਣ ਦੀ ਲੜੀ ਵਿਚ ਮਿਸਲ ਸਤਲੁਜ ਦੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਜੋ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਦੀ ਪਤਨੀ ਹਨ, ਨੂੰ ਸਨੌਰ ਵਿਧਾਨ ਸਭਾ ਹਲਕੇ ਤੋਂ ਪਹਿਲਾਂ ਹੀ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ | ਬੀਬੀ ਜਸਮੀਤ ਕੌਰ ਛੀਨਾ ਨੇ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਅਰਦਾਸ ਕੀਤੀ ਅਤੇ ਆਪਣੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਮਿਸਲ ਸਤਲੁਜ ਦੇ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਰਹੇ | ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਨੇ ਕਿਹਾ ਕਿ ਸਨੌਰ ਹਲਕੇ ਦੀ ਆਰਥਿਕ ਪੱਖੋਂ ਮਜ਼ਬੂਤੀ ਲਈ ਵਿਸ਼ੇਸ਼ ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਉਚੇਰੀ ਵਿੱਦਿਆ ਲਈ ਅਦਾਰਿਆਂ ਨੂੰ ਸਨੌਰ ਵਿਚ ਸਥਾਪਤ ਕਰਨ ਲਈ ਯਤਨ ਕਰਨਗੇ ਤਾਂ ਜੋ ਸਨੌਰ ਦੀਆ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ | ਉਨ੍ਹਾਂ ਸਨੌਰ ਹਲਕੇ ਦੀ ਵੋਟਰਾਂ ਨੂੰ ਅਪੀਲ ਕੀਤੀ ਕਿ ਮਿਸਲ ਸਤਲੁਜ ਨੂੰ ਆਪਣਾ ਸਮਰਥਨ ਦੇ ਕੇ ਇਕ ਨਵਾਂ, ਖ਼ੁਸ਼ਹਾਲ ਅਤੇ ਵਿਕਾਸਸ਼ੀਲ ਪੰਜਾਬ ਬਣਾਉਣ ਵਿਚ ਭਾਗੀਦਾਰ ਬਣਨ |
ਪਿਛਲੀ ਖ਼ਬਰ ਕਾਲਜ ਅਧਿਆਪਕਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪ੍ਰੀਖਿਆਵਾਂ ਰੱਖਣ 'ਤੇ ਰੋਸ ਅਗਲੀ ਖ਼ਬਰ ਪੰਜਾਬੀ 'ਵਰਸਿਟੀ 'ਚ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਜੀਵਨ 'ਤੇ ਤੀਜਾ ਸੈਮੀਨਾਰ ਹੋਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।