28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੇਂਦਰੀ ਵਿਦਿਆਲਿਆ ਨਾਭਾ ਨੇ ਰਚਿਆ ਇਤਿਹਾਸ, ਚੰਡੀਗੜ੍ਹ ਡਵੀਜ਼ਨ 'ਚ ਦੂਜੇ ਰੈਂਕ 7ਤੇ ਰਾਸ਼ਟਰੀ ਪੱਧਰ 'ਤੇ 20ਵੇਂ ਰੈਂਕ 'ਤੇ ਪਹੁੰਚਿਆ

ਅਜੀਤ ਡੈਸਕ 16-05-2026
• ਕੇਂਦਰੀ ਵਿਦਿਆਲਿਆ ਨਾਭਾ ਦਾ ਰਿਕਾਰਡ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਸਾਂਝਾ ਉਪਰਾਲਾ-ਪਿ੍ੰਸੀਪਲ ਸਪਨਾ
ਨਾਭਾ, 15 ਮਈ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਸੀਬੀਐਸਈ ਵਲੋਂ 12ਵੀਂ ਦਾ ਨਤੀਜਾ ਐਲਾਨਿਆ ਗਿਆ | ਇਨਾਂ ਨਤੀਜਿਆਂ ਵਿਚ ਨਾਭਾ ਸਥਿਤ ਕੇਂਦਰੀ ਵਿਦਿਆਲਿਆ ਦੇ ਮਿਹਨਤੀ ਸਟਾਫ਼ ਦੀ ਬਦੌਲਤ ਬੱਚਿਆਂ ਨੇ 75.94% ਦੀ ਪਾਸ ਪ੍ਰਤੀਸ਼ਤਤਾ ਨਾਲ ਚੰਡੀਗੜ ਡਵੀਜ਼ਨ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚਿਆ ਅਤੇ ਰਾਸ਼ਟਰੀ ਪੱਧਰ 'ਤੇ 20ਵਾਂ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਸਪਨਾ ਟੈਂਭੁਰਨ ਨੇ ਦੱਸਿਆ ਕਿ ਸਕੂਲ ਦਾ ਵਿਦਿਆਰਥੀ ਸੁਖਮਨ 94.6 ਫੀਸਦੀ ਅੰਕ ਲੈ ਕੇ ਪਹਿਲੇ, ਸਲੋਨੀ 90 ਫੀਸਦੀ ਅੰਕ ਲੈ ਕੇ ਦੂਜੇ ਅਤੇ ਸ਼ੁਭਮ 88.2 ਫੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਿਹਾ |
ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਕੇਂਦਰੀ ਵਿਦਿਆਲਿਆ ਵਿਚ ਵਿਸ਼ਵ ਪੱਧਰ ਦੇ ਨਾਮਵਰ ਅਧਿਆਪਕ ਹਨ, ਜਿਨਾਂ ਨੇ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਈ ਹੈ | ਉਨਾਂ ਕਿਹਾ ਕਿ ਇਸ ਪ੍ਰਾਪਤੀ ਵਿਚ ਬੱਚੇ ਅਤੇ ਮਾਪੇ ਵੀ ਸ਼ਾਮਲ ਹਨ, ਕਿਉਂ ਜੋ ਪਿਛਲੇ ਕਈ ਸਾਲਾਂ ਤੋਂ ਸਕੂਲ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ, ਜਿਸ ਕਾਰਨ ਸਕੂਲ ਦਾ ਮਾਣ ਵਧ ਰਿਹਾ ਹੈ | ਸਕੂਲ ਪਿ੍ੰਸੀਪਲ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਇਤਿਹਾਸ ਨੂੰ ਬਰਕਰਾਰ ਰੱਖਿਆ ਜਾਵੇਗਾ | ਇਸ ਮੌਕੇ ਵੰਦਨਾ ਮਹਾਜਨ, ਆਸ਼ਿਮਾ, ਰੁਪਾਲੀ, ਰਾਜਨ ਸਹਿਗਲ, ਮਨਦੀਪ ਸੋਨੀ, ਪ੍ਰਵੇਸ਼ ਕੁਮਾਰ, ਨਗਿੰਦਰ ਸਿੰਘ, ਨੀਰੂ, ਗਗਨਦੀਪ, ਨਵਦੀਪ ਸ਼ਰਮਾ, ਪੂਜਾ ਸ਼ਰਮਾ, ਬਬੀਤਾ, ਸਨੀਤਾ ਆਦਿ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਲੋਂ ਅੰਡਰ-ਗ੍ਰੈਜੂਏਟ ਅਤੇ ਹੋਰ ਕੋਰਸਾਂ ਵਿਚ ਦਾਖ਼ਲੇ ਦੀ ਮਿਤੀ 'ਚ ਵਾਧਾ ਅਗਲੀ ਖ਼ਬਰ ਪਵਨ ਗੁਪਤਾ ਦੀ ਅਗਵਾਈ 'ਚ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।