ਸਮਾਣਾ, 17 ਮਈ (ਹਰਵਿੰਦਰ ਸਿੰਘ ਟੋਨੀ)-ਹਲਕਾ ਸਮਾਣਾ ਦੀ ਸਿਆਸੀ ਫਿਜ਼ਾ 'ਚ ਵੱਡੀ ਤਬਦੀਲੀ ਲਿਆਉਣ ਵਾਲੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ ਦੀ ਪ੍ਰੇਰਨਾ ਸਦਕਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ 'ਆਪ' 'ਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸ. ਰੱਖੜਾ ਦੇ ਪੁੱਤਰ ਸੁੱਖੀ ਰੱਖੜਾ ਵਲੋਂ 'ਆਪ' 'ਚ ਸ਼ਾਮਿਲ ਹੋਇਆ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਸ਼ਾਮਿਲ ਹੋਇਆ ਨੂੰ ਸਨਮਾਨਿਤ ਕਰਨ ਉਪਰੰਤ ਸੁੱਖੀ ਰੱਖੜਾ ਨੇ ਆਖਿਆ ਕਿ ਉਨ੍ਹਾਂ ਨੂੰ ਪਾਰਟੀ 'ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਕਿਸੇ ਕਾਰਨ ਨਾਰਾਜ਼ ਹੋਏ ਆਗੂਆਂ ਤੇ ਵਰਕਰਾਂ ਨੂੰ ਵਾਪਸ ਪਾਰਟੀ 'ਚ ਲਿਆਂਦਾ ਜਾਵੇਗਾ | ਇਸ ਮੌਕੇ 'ਆਪ' 'ਚ ਸਰਪੰਚ ਬਸਤੀ ਗੋਬਿੰਦ ਨਗਰ ਯਾਦਵਿੰਦਰ ਸਿੰਘ ਗੋਗਾ, ਗੁਰਭੇਜ ਸਿੰਘ ਭੇਜਾ ਬਸਤੀ ਗੋਬਿੰਦ ਨਗਰ, ਪ੍ਰਧਾਨ ਟਰੱਕ ਯੂਨੀਅਨ ਜਸਦੀਪ ਸਿੰਘ ਜੌਲੀ, ਪ੍ਰਧਾਨ ਮਿੰਨੀ ਟਰੱਕ ਯੂਨੀਅਨ ਗੁਰਚਰਨ ਸਿੰਘ ਚੰਨਾ, ਜਗਜੀਤ ਸਿੰਘ ਦਿਉਲ, ਮਲਕੀਤ ਸਿੰਘ, ਮੇਜਰ ਸਿੰਘ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਪ੍ਰੇਮੀ, ਪੰਮਾ ਧਾਲੀਵਾਲ, ਕਾਲਾ ਧਾਲੀਵਾਲ, ਹਾਕਮ ਧਾਲੀਵਾਲ, ਗੁਰਦੀਪ ਸਿੰਘ ਸਰਪੰਚ, ਵਰਾਇਟੀ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਤਸਵੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਨਾਲ ਮਨਜਿੰਦਰ ਸਿੰਘ ਸੇਖੋਂ, ਮੱਖਣ ਸਿੰਘ ਕਾਕੜਾ, ਯਾਦਵਿੰਦਰ ਸਿੰਘ ਚੀਮਾ ਲਾਡੀ ਆਦਿ ਵੀ ਮੌਜੂਦ ਸਨ |