11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੰਜਾਬੀ ਯੂਨੀਵਰਸਿਟੀ ਵਿਖੇ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ-ਗਣਨਾ ਮੁਹਿੰਮ ਦੀ ਹੋਈ ਸ਼ੁਰੂਆਤ

ਅਜੀਤ ਡੈਸਕ 18-05-2026
• ਦੇਸ਼ ਦੀਆਂ ਵਿਕਾਸ ਨੀਤੀਆਂ ਦੀ ਬੁਨਿਆਦ ਹੁੰਦੀ ਹੈ ਜਨਗਣਨਾ-ਡਾ. ਜਗਦੀਪ ਸਿੰਘ
ਪਟਿਆਲਾ, 17 ਮਈ ( ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਯੂਨੀਵਰਸਿਟੀ ਕੈਂਪਸ ਵਿਖੇ ਜਨਗਣਨਾ 2027 ਦੇ ਕਾਰਜਾਂ ਅਤੇ ਸਵੈ-ਗਣਨਾ ਮੁਹਿੰਮ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਡਾ. ਜਗਦੀਪ ਸਿੰਘ ਨੇ ਡਿਜੀਟਲ ਸਵੈ-ਗਣਨਾ ਵਿਧੀ ਰਾਹੀਂ ਆਪਣੇ ਨਿੱਜੀ ਵੇਰਵੇ ਕਰ ਪੋਰਟਲ 'ਤੇ ਦਾਇਰ ਕਰ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ | ਉਨਾਂ ਕਿਹਾ ਕਿ ਜਨਗਣਨਾ ਸਿਰਫ ਆਬਾਦੀ ਦੀ ਗਿਣਤੀ ਨਹੀਂ ਹੁੰਦੀ, ਸਗੋਂ ਦੇਸ ਦੀਆਂ ਵਿਕਾਸ ਨੀਤੀਆਂ ਦੀ ਬੁਨਿਆਦ ਹੁੰਦੀ ਹੈ | ਪਹਿਲੀ ਵਾਰੀ ਡਿਜੀਟਲ ਤਕਨਾਲੋਜੀ ਨੂੰ ਸਵੈ-ਗਣਨਾ ਰਾਹੀਂ ਸ਼ਾਮਲ ਕਰਨ ਨਾਲ ਹਰ ਨਾਗਰਿਕ ਨੂੰ ਆਪਣੇ ਘਰ ਬੈਠੇ ਇਸ ਰਾਸ਼ਟਰੀ ਅਭਿਆਸ ਵਿਚ ਹਿੱਸਾ ਲੈਣ ਦੀ ਸ਼ਕਤੀ ਮਿਲੀ ਹੈ | ਉਨਾਂ ਕਿਹਾ ਕਿ ਇਸ ਇਤਿਹਾਸਿਕ ਉਦਮ ਦੀ ਸਫਲਤਾ ਨੂੰ ਯਕੀਨੀ ਬਣਾਉਣਾ ਸਾਡਾ ਸਾਂਝਾ ਫ਼ਰਜ਼ ਹੈ | ਪੰਜਾਬੀ ਯੂਨੀਵਰਸਿਟੀ ਦੇ ਸੈਸ਼ਨ 2027 ਲਈ ਸਿਵਲ ਸਪੈਸ਼ਲ ਚਾਰਜ ਅਫ਼ਸਰ ਇੰਜ. ਮਨਪ੍ਰੀਤ ਸਿੰਘ ਬੂਢੈਲ ਨੇ ਡਾ. ਜਗਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ•ਾਂ ਦੇ ਦੂਰ-ਅੰਦੇਸ਼ੀ ਮਾਰਗਦਰਸ਼ਨ ਹੇਠ 13 ਗਿਣਤੀਕਾਰਾਂ ਅਤੇ ਇਕ ਸੁਪਰਵਾਈਜ਼ਰ ਦੀ ਸਮਰਪਿਤ ਟੀਮ ਘਰ ਸੂਚੀਕਰਨ ਕਾਰਜ (ਐੱਚ.ਐੱਲ.ਓ.) ਅਤੇ ਜਨਗਣਨਾ 2027 ਨੂੰ ਪੂਰੀ ਸ਼ੁੱਧਤਾ ਅਤੇ ਵਚਨਬੱਧਤਾ ਨਾਲ ਅੰਜਾਮ ਦੇਣ ਲਈ ਤਿਆਰ ਹੈ | ਇਸ ਮੌਕੇ ਇੰਜ. ਹਰਮਿੰਦਰ ਪਾਲ ਸਿੰਘ ਸੈਣੀ (ਸਿਸਟਮ ਐਡਮਿਨਿਸਟਰੇਟਰ), ਲਖਵਿੰਦਰ ਸਿੰਘ (ਸੁਪਰਵਾਈਜ਼ਰ), ਰਮਨਜੀਤ ਕੌਰ, ਦੀਪਕ, ਕੁਲਜੀਤ ਸਿੰਘ, ਰਾਜ ਕੁਮਾਰ, ਰਿਤੂ ਚੋਪੜਾ (ਗਿਣਤੀਕਾਰ) ਅਤੇ ਮਲਕੀਤ ਕੌਰ ਮੌਜੂਦ ਸਨ |
ਪਿਛਲੀ ਖ਼ਬਰ ਦਸਵੀਂ ਦੇ ਨਤੀਜਿਆਂ 'ਚ ਦਯਾਨੰਦ ਮਾਡਲ ਸਕੂਲ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਪੰਜਾਬੀ ਮਾਂ-ਬੋਲੀ ਦੇ ਸਨਮਾਨ ਲਈ ਮਿਸਲ ਸਤਲੁਜ ਦੇ ਆਗੂਆਂ ਵਲੋਂ ਰਜਿਸਟਰਾਰ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।